ਡਗ ਫੋਰਡ ਨੇ ਇਸ ਨੂੰ ਦੱਸਿਆ ਘਿਨਾਉਣੀ ਹਰਕਤ
ਬਰੈਂਪਟਨ/ਪਰਵਾਸੀ ਬਿਊਰੋ
ਐੱਨਡੀਪੀ ਆਗੂ ਆਂਦਰੇ ਹੋਰਵਥ ਨੇ ਉਨਟਾਰੀਓ ਸਰਕਾਰ ਵੱਲੋਂ ਕਈ ‘ਓਵਰਡੋਜ਼-ਰੋਕਥਾਮ ਸਾਈਟਾਂ’ ਬੰਦ ਕਰਨ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਭਰਾ ਰੌਬ ਫੋਰਡ ਦੀ ਨਸ਼ਿਆਂ ਦੀ ਲਤ ਦਾ ਜ਼ਿਕਰ ਕੀਤਾ ਸੀ। ਡਗ ਫੋਰਡ ਨੇ ਇਸ ਨੂੰ ‘ਘਿਣਾਉਣੀ’ ਹਰਕਤ ਕਹਿੰਦਿਆਂ ਕਿਹਾ, ‘ ਵਿਰੋਧੀ ਆਗੂ ਨੇ ਮੇਰੇ ‘ਤੇ ਨਿੱਜੀ ਹਮਲਾ ਕਰਦਿਆਂ ਮੇਰੇ ਪਰਿਵਾਰ ਨੂੰ ਇਸ ਵਿਚਾਰ ਚਰਚਾ ਵਿੱਚ ਘਸੀਟਿਆ ਹੈ ਜਿਹੜਾ ਉਨ੍ਹਾਂ ਲਈ ਬਹੁਤ ਦੁਖਦਾਈ ਹੈ।’ ਜ਼ਿਕਰਯੋਗ ਹੈ ਕਿ ਮਰਹੂਮ ਰੌਬ ਫੋਰਡ ਨੂੰ ਟੋਰਾਂਟੋ ਦਾ ਮੇਅਰ ਹੁੰਦਿਆਂ ਨਸ਼ੇ ਦੀ ਲਤ ਕਾਰਨ ਪੁਰਨਵਾਸ ਕੇਂਦਰ ਵਿੱਚ ਰੱਖਿਆ ਗਿਆ ਸੀ। ਡਗ ਦੀ ਪ੍ਰਤੀਕਿਰਿਆ ‘ਤੇ ਹੋਰਵਥ ਨੇ ਕਿਹਾ ਕਿ ਸਭ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਹੈ। ਹੋਰਵਥ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਲੋਕ ਮਰ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹਾ ਪ੍ਰੀਮੀਅਰ ਦੇ ਆਪਣੇ ਪਰਿਵਾਰਕ ਮੈਂਬਰ ਨਾਲ ਹੋ ਚੁੱਕਿਆ ਹੈ ਅਤੇ ਇਸ ਲਈ ਉਹ ਉਨ੍ਹਾਂ ਪਰਿਵਾਰਾਂ ਦੀ ਚਿੰਤਾ ਕਰਨ ਜਿਨ੍ਹਾਂ ਦੇ ਸਕੇ ਸਬੰਧੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਪਿਛਲੇ ਦਿਨੀਂ ਨਵੇਂ ਮਾਡਲ ਅਧੀਨ 15 ਓਵਰਡੋਜ਼ ਰੋਕਥਾਮ ਸਾਈਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਪਹਿਲਾਂ ਤੋਂ ਮਨਜ਼ੂਰ ਛੇ ਲਾਇਸੈਂਸਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਿਨ੍ਹਾਂ ਵਿੱਚੋਂ ਤਿੰਨ ਟੋਰਾਂਟੋ ਵਿੱਚ ਹਨ। ਟੋਰਾਂਟੋ ਦੇ ਦੋ ਕੇਂਦਰ ਆਪਣਾ ਸੰਚਾਲਨ ਬੰਦ ਕਰ ਰਹੇ ਹਨ ਅਤੇ ਤੀਜਾ ਅਜੇ ਸਮੀਖਿਆ ਅਧੀਨ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …