Breaking News
Home / ਪੰਜਾਬ / ਪੰਜਾਬ ਵਿਧਾਨ ਸਭਾ ‘ਚ ਸਿੱਧੂ ਤੇ ਮਜੀਠੀਆ ‘ਚ ਹੋਈ ਤਿੱਖੀ ਬਹਿਸ

ਪੰਜਾਬ ਵਿਧਾਨ ਸਭਾ ‘ਚ ਸਿੱਧੂ ਤੇ ਮਜੀਠੀਆ ‘ਚ ਹੋਈ ਤਿੱਖੀ ਬਹਿਸ

ਸਿੱਧੂ ਨੇ ਮਜੀਠੀਆ ਨੂੰ ਬਨਾਰਸ ਦੇ ਠੱਗ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਸ਼ੈਸਨ ਦੇ ਆਖਰੀ ਦਿਨ ਬੁੱਧਵਾਰ ਨੂੰ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਿਚਕਾਰ ਨਸ਼ੇ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ । ਅਕਾਲੀ ਦਲ ਦੇ ਵਿਧਾਇਕ ਐਨ ਕੇ ਸ਼ਰਮਾ ਨੇ ਜਦੋਂ ਕਿਸਾਨਾਂ ਦੀ ਜ਼ਮੀਨ ਕੁਰਕੀ ਅਤੇ ਆਤਮ ਹੱਤਿਆ ਦਾ ਮਾਮਲਾ ਚੁੱਕਿਆ ਤਾਂ ਉਨ੍ਹਾਂ ਦੇ ਪੱਖ ਵਿੱਚ ਬਿਕਰਮ ਮਜੀਠੀਆ ਵੀ ਆ ਗਏ ਜਿਸ ਉੱਤੇ ਨਵਜੋਤ ਸਿੱਧੂ ਭੜਕ ਗਏ ਅਤੇ ਉਨ੍ਹਾਂ ਨੇ ਮਜੀਠੀਆ ਨੂੰ ਬਨਾਰਸੀ ਠੱਗ ਤੱਕ ਕਹਿ ਦਿੱਤਾ ।
ਨਵਜੋਤ ਸਿੱਧੂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ ਦਸ ਸਾਲ ਦੇ ਕਾਰਜਕਾਲ ਦੌਰਾਨ ਕੁੱਝ ਨਹੀਂ ਕੀਤਾ ਅਤੇ ਤੁਸੀਂ ਲੋਕ ਸਿਰਫ ਚਿੱਟਾ ਵੇਚਦੇ ਰਹੇ । ਹੁਣ ਉਨ੍ਹਾਂ ਦੀ ਸਰਕਾਰ ਆਈ ਹੈ ਜੋ ਆਪਣਾ ਕੰਮ ਇਮਾਨਦਾਰੀ ਨਾਲ ਕਰਨਗੇ। ਇਸ ਉੱਤੇ ਬਿਕਰਮ ਮਜੀਠੀਆ ਵੀ ਕੁੱਝ ਬੋਲੇ ਤਾਂ ਸਿੱਧੂ  ਨੇ ਕਿਹਾ ਕਿ ਅਸੀ ਚਿੱਟਾ ਨਹੀਂ ਵੇਚਦੇ । ਉਨ੍ਹਾਂ ਦੇ ਇੰਨਾ ਕਹਿੰਦੇ ਹੀ ਦੋਵਾਂ ਵਿੱਚ ਤੂੰ-ਤੂੰ ਮੈਂ-ਮੈਂ ਹੋਣ ਲੱਗੀ । ਸਪੀਕਰ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਦੋਵਾਂ ਨੇ ਉਨ੍ਹਾਂ ਦੀ ਨਹੀਂ ਸੁਣੀ ।

Check Also

ਜ਼ਿਮਨੀ ਚੋਣਾਂ: ਪੰਜਾਬ ਵਿਚ ‘ਆਪ’ ਤਿੰਨ ਤੇ ਕਾਂਗਰਸ ਇਕ ਸੀਟ ‘ਤੇ ਕਾਬਜ਼

ਗਿੱਦੜਬਾਹਾ ਤੋਂ ਡਿੰਪੀ ਢਿੱਲੋਂ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਰੰਧਾਵਾ, ਚੱਬੇਵਾਲ ਤੋਂ ਇਸ਼ਾਂਕ ਅਤੇ ਬਰਨਾਲਾ …