-2.9 C
Toronto
Friday, December 26, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਕਿਊਬੈਕ 'ਚ ਧਾਰਮਿਕ ਚਿੰਨ੍ਹ ਪਹਿਨਣ 'ਤੇ ਪਾਬੰਦੀ

ਕੈਨੇਡਾ ਦੇ ਕਿਊਬੈਕ ‘ਚ ਧਾਰਮਿਕ ਚਿੰਨ੍ਹ ਪਹਿਨਣ ‘ਤੇ ਪਾਬੰਦੀ

ਅੰਮ੍ਰਿਤ ਕੌਰ ਨੇ ਦਸਤਾਰ ਖਾਤਰ ਛੱਡੀ ਨੌਕਰੀ
ਕਿਊਬੈਕ : ਕੈਨੇਡਾ ਦੇ ਕਿਊਬੈਕ ‘ਚ ਬਿਲ-21 ਲਾਗੂ ਹੋਣ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਲਈ ਨੌਕਰੀ ਕਰਨਾ ਮੁਸ਼ਕਿਲ ਹੋ ਗਿਆ ਹੈ ਜੋ ਦਸਤਾਰ, ਬੁਰਕਾ, ਕ੍ਰਾਸ ਜਾਂ ਕੋਈ ਵੀ ਧਾਰਮਿਕ ਚਿੰਨ੍ਹ ਪਹਿਨਦੇ ਹਨ। ਇਸ ਕਾਰਨ ਮਾਂਟਰੀਅਲ ‘ਚ ਇਕ ਸਕੂਲ ਅਧਿਆਪਕ ਅੰਮ੍ਰਿਤ ਕੌਰ ਨੂੰ ਵੀ ਕਿਊਬੈਕ ਛੱਡਣਾ ਪੈ ਰਿਹਾ ਹੈ। ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਅੰਮ੍ਰਿਤ ਕੌਰ ‘ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਦਸਤਾਰ ਨਾ ਸਜਾਉਣ ਪ੍ਰੰਤੂ ਅੰਮ੍ਰਿਤ ਕੌਰ ਇਸ ਦਬਾਅ ਹੇਠ ਨਹੀਂ ਆਈ ਉਨ੍ਹਾਂ ਨੇ ਦਸਤਾਰ ਨੂੰ ਪਹਿਲ ਦਿੱਤੀ ਅਤੇ ਨੌਕਰੀ ਛੱਡ ਦਿੱਤੀ। ਅੰਮ੍ਰਿਤ ਕੌਰ ਦਾ ਕਹਿਣਾ ਹੈ ਕਿ ਸਰਕਾਰ ਨੇ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਉਨ੍ਹਾਂ ਵਰਗੇ ਲੋਕ ਜੋ ਕਿ ਧਾਰਮਿਕ ਚਿੰਨ੍ਹ ਪਹਿਨਦੇ ਹਨ, ਉਨ੍ਹਾਂ ਦਾ ਕਿਊਬੈਕ ‘ਚ ਕੋਈ ਕੰਮ ਨਹੀਂ ਹੈ। ਅੰਮ੍ਰਿਤ ਕੌਰ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੀ ਵਾਈਸ ਪ੍ਰਧਾਨ ਵੀ ਹੈ ਅਤੇ ਕਾਫ਼ੀ ਸਮੇਂ ਤੋਂ ਇਸ ਕਾਨੂੰਨ ਦੇ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੀ ਹੈ।
ਕੀ ਹੈ ਬਿਲ-21 : ਕਿਊਬੈਕ ‘ਚ ਲਾਗੂ ਹੋਇਆ ਬਿਲ 21 ਰਿਲੀਜਸ ਨਿਊਟੀਲਿਟੀ ਐਕਟ ਹੈ, ਜਿਸ ‘ਚ ਕੋਈ ਵੀ ਧਾਰਮਿਕ ਚਿੰਨ੍ਹ ਪਹਿਨਣ ‘ਤੇ ਪਾਬੰਦੀ ਹੈ। ਇਸ ਨੂੰ ਅਦਾਲਤ ‘ਚ ਵੀ ਚੁਣੌਤੀ ਦਿੱਤੀ ਗਈ ਹੈ। ਕੁੱਝ ਲੋਕ ਇਸ ਨੂੰ ਯੂਨਾਈਟਿਡ ਨੇਸ਼ਨ ‘ਚ ਵੀ ਲੈ ਕੇ ਜਾਣ ਦਾ ਯਤਨ ਕਰ ਰਹੇ ਹਨ ਤਾਂ ਕਿ ਇਸ ਨੂੰ ਸਸਪੈਂਡ ਕਰਵਾਇਆ ਜਾ ਸਕੇ। ਪੂਰੇ ਕੈਨੇਡਾ ‘ਚ ਬਿਲ ਦਾ ਵਿਰੋਧ ਹੋਇਆ ਹੈ ਪ੍ਰੰਤੂ ਕਿਊਬੈਕ ਸਰਕਾਰ ਇਸ ਨੂੰ ਲਾਗੂ ਕਰਵਾਉਣ ‘ਚ ਸਫਲ ਰਹੀ ਹੈ।

RELATED ARTICLES
POPULAR POSTS