9.6 C
Toronto
Wednesday, April 29, 2026
spot_img
Homeਜੀ.ਟੀ.ਏ. ਨਿਊਜ਼ਟਰੱਕਰਜ਼ ਨਾਲ ਨਹੀਂ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਟਰੂਡੋ

ਟਰੱਕਰਜ਼ ਨਾਲ ਨਹੀਂ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਟਰੂਡੋ

Parvasi News, Canada
ਟਰੱਕਰਜ਼ ਦੇ ਕਾਫਲੇ ਨੇ ਭਾਵੇਂ ਸਾਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਪਰ ਇਸ ਨਾਲ ਕੈਨੇਡੀਅਨਜ਼, ਖਾਸਤੌਰ ਉੱਤੇ ਓਟਵਾ ਵਾਸੀਆਂ ਦੀ ਜਿ਼ੰਦਗੀ ਉੱਤੇ ਕਾਫੀ ਅਸਰ ਪੈ ਰਿਹਾ ਹੈ।ਟਰੱਕਰਜ਼ ਦੇ ਇਸ ਕਾਫਲੇ ਕਾਰਨ ਆਈ ਖੜੋਤ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਫੈਡਰਲ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਓਟਵਾ ਵਾਸੀਆਂ ਦੀ ਨਰਾਜ਼ਗੀ ਦਾ ਸਾਹਮਣਾ ਕਰ ਰਹੇ ਸਿਟੀ ਅਧਿਕਾਰੀਆਂ ਨੇ ਇੱਕ ਬ੍ਰੀਫਿੰਗ ਦੌਰਾਨ ਆਖਿਆ ਕਿ ਇਸ ਸਥਿਤੀ ਤੋਂ ਬਾਹਰ ਨਿਕਲਣ ਲਈ ਫੈਡਰਲ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ।ਪਿਛਲੇ ਪੰਜ ਦਿਨਾਂ ਤੋਂ ਇਹ ਕਾਫਲਾ ਵੈਲਿੰਗਟਨ ਸਟਰੀਟ ਤੇ ਡਾਊਨਟਾਊਨ ਦੀਆਂ ਅਹਿਮ ਸੜਕਾਂ ਉੱਤੇ ਡੇਰਾ ਲਾਈ ਬੈਠਿਆ ਹੈ। ਬੁੱਧਵਾਰ ਨੂੰ ਓਟਵਾ ਪੁਲਿਸ ਦੇ ਕਾਰਜਕਾਰੀ ਡਿਪਟੀ ਚੀਫ ਟ੍ਰਿਸ਼ ਫਰਗੂਸਨ ਨੇ ਆਖਿਆ ਕਿ ਟਰੱਕਰਜ਼ ਦਾ ਇਹ ਗਰੁੱਪ ਬੜਾ ਹੀ ਅੜ੍ਹਬ ਹੈ। ਬੁੱਧਵਾਰ ਸਵੇਰੇ ਜਾਰੀ ਕੀਤੀ ਗਈ ਇੱਕ ਪ੍ਰੈੱਸ ਰਲੀਜ਼ ਵਿੱਚ ਟਰੱਕਰ ਕੌਨਵੌਏ ਦੇ ਪ੍ਰਬੰਧਕਾਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਲੋਕਲਜ਼ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਪਰ ਉਹ ਵੀ ਕੁੱਝ ਨਹੀਂ ਕਰ ਸਕਦੇ ਕਿਉਂਕਿ ਇਸ ਸਥਿਤੀ ਲਈ ਜਿ਼ੰਮੇਵਾਰ ਸਿਆਸਤਦਾਨ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ।

RELATED ARTICLES
POPULAR POSTS