ਇਕ ਦੂਜੇ ਦੇ ਮਾਰੇ ਥੱਪੜ
ਸ਼ਿਮਲਾ/ਬਿਊਰੋ ਨਿਊਜ਼
ਅੱਜ ਸ਼ਿਮਲਾ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਕਾਫਲੇ ਨਾਲ ਪਹੁੰਚੀ ਕਾਂਗਰਸ ਦੀ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਤੇ ਮਹਿਲਾ ਪੁਲਿਸ ਕਰਮੀ ਦੀ ਝੜਪ ਹੋ ਗਈ। ਦੋਵਾਂ ਨੇ ਇੱਕ-ਦੂਜੇ ਨੂੰ 2-2 ਥੱਪੜ ਵੀ ਮਾਰ ਦਿੱਤੇ। ਜਦੋਂ ਰਾਹੁਲ ਗਾਂਧੀ ਸ਼ਿਮਲਾ ਵਿੱਚ ਕਾਂਗਰਸ ਦਫ਼ਤਰ ਪਹੁੰਚੇ ਤਾਂ ਆਸ਼ਾ ਕੁਮਾਰੀ ਵੀ ਉਨ੍ਹਾਂ ਦੇ ਪਿੱਛੇ ਜਾਣ ਲੱਗੀ ਤਾਂ ਮਹਿਲਾ ਪੁਲਿਸ ਕਰਮੀ ਤੇ ਵਿਧਾਇਕਾ ਆਸ਼ਾ ਕੁਮਾਰੀ ਵਿਚਕਾਰ ਬਹਿਸ ਹੋਣ ਲੱਗੀ। ਆਸ਼ਾ ਕੁਮਾਰੀ ਨੇ ਉਕਤ ਪੁਲਿਸ ਮੁਲਾਜ਼ਮ ਨੂੰ ਹਟਾਉਣ ਲਈ ਥੱਪੜ ਜੜ ਦਿੱਤਾ ਤਾਂ ਉਸ ਨੇ ਵੀ ਤੁਰੰਤ ਇਸ ਦੇ ਜਵਾਬ ਵਿੱਚ ਆਸ਼ਾ ਕੁਮਾਰੀ ਦੇ ਥੱਪੜ ਮਾਰ ਦਿੱਤਾ। ਇਸ ਸਮੇਂ ਕਾਂਗਰਸ ਦੇ ਕਈ ਵੱਡੇ ਆਗੂ ਵੀ ਮੌਜੂਦ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸਮੀਖਿਆ ਮੀਟਿੰਗ ਵਿਚ ਆਸ਼ਾ ਕੁਮਾਰੀ ਨੂੰ ਪੁਲਿਸ ਵੱਲੋਂ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …