-19.3 C
Toronto
Friday, January 30, 2026
spot_img
Homeਦੁਨੀਆਪੌਪ ਸਟਾਰ ਲੇਡੀ ਗਾਗਾ ਨੇ ਟਰੰਪ ਤੇ ਪੈਂਸ ਦੀ ਕੀਤੀ ਜ਼ੋਰਦਾਰ ਨਿਖੇਧੀ

ਪੌਪ ਸਟਾਰ ਲੇਡੀ ਗਾਗਾ ਨੇ ਟਰੰਪ ਤੇ ਪੈਂਸ ਦੀ ਕੀਤੀ ਜ਼ੋਰਦਾਰ ਨਿਖੇਧੀ

ਲਾਸ ਏਂਜਲਸ : ਪੌਪ ਸਟਾਰ ਲੇਡੀ ਗਾਗਾ ਨੇ ਸੰਘੀ ਸਰਕਾਰ ਦੀ ਆਰਜ਼ੀ ਤਾਲਾਬੰਦੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪੌਪ ਸਟਾਰ ਨੇ ਪਿਆਨੋ ‘ਤੇ ‘ਮਿਲੀਅਨ ਰੀਜ਼ਨਜ਼’ ਦੀ ਪੇਸ਼ਕਾਰੀ ਦਿੰਦਿਆਂ ਇਸ ਆਰਜ਼ੀ ਤਾਲਾਬੰਦੀ ਲਈ ਅਮਰੀਕਾ ਦੇ ਦੋਵੇਂ ਸਿਖਰਲੇ ਆਗੂਆਂ ਨੂੰ ਭੰਡਿਆ। ਗਾਗਾ ਨੇ ਕਿਹਾ, ‘ਅਮਰੀਕੀ ਰਾਸ਼ਟਰਪਤੀ ਕੀ ਤੁਸੀਂ ਸਾਡੀ ਸਰਕਾਰ ਨੂੰ ਮੁੜ ਲੀਹ ‘ਤੇ ਪਾ ਸਕਦੇ ਹੋ੩ਕੁਝ ਲੋਕ ਹਨ, ਜਿਨ੍ਹਾਂ ਨੂੰ ਆਪਣੇ ਢਿੱਡ ਤੇ ਲੋੜਾਂ ਪੂਰੀਆਂ ਕਰਨ ਲਈ ਤਨਖਾਹਾਂ ਤੇ ਪੈਸੇ ਧੇਲੇ ਦੀ ਦਰਕਾਰ ਹੈ। ਗਾਗਾ ਨੇ ਮਗਰੋਂ ਪੈਂਸ, ਜਿਨ੍ਹਾਂ ਦੀ ਪਤਨੀ ਕਾਰੇਨ ਨੇ ਅਜਿਹੇ ਸਕੂਲ ਵਿੱਚ ਕੰਮ ਕਰਨਾ ਸਵੀਕਾਰ ਕੀਤਾ ਹੈ, ਜਿੱਥੇ ਐਲਜੀਬੀਟੀ ਤੇ ਹੋਰਨਾਂ ਟਰਾਂਸ ਉਮੀਦਵਾਰਾਂ ਨੂੰ ਦਾਖ਼ਲੇ ਦੀ ਇਜਾਜ਼ਤ ਨਹੀਂ, ਨੂੰ ਵੀ ਲੰਮੇ ਹੱਥੀਂ ਲਿਆ। ਪੌਪ ਸਟਾਰ ਨੇ ਕਿਹਾ ਕਿ ਪੈਂਸ ਦੀ ਇਕ ਕ੍ਰਿਸਚਨ ਵਜੋਂ ਸਭ ਤੋਂ ਮਾੜੀ ਪੇਸ਼ਕਾਰੀ ਹੈ। ਪੇਸ਼ਕਾਰੀ ਦਾ ਆਨੰਦ ਮਾਣ ਰਹੇ ਦਰਸ਼ਕਾਂ ਨੂੰ ਸੰਬੋਧਨ ਹੁੰਦਿਆਂ ਗਾਗਾ ਨੇ ਕਿਹਾ, ‘ਮੈਂ ਕ੍ਰਿਸਚਨ ਮਹਿਲਾ ਹਾਂ ਤੇ ਜਿੱਥੋਂ ਤਕ ਮੈਨੂੰ ਧਰਮ ਦਾ ਇਲਮ ਹੈ, ਇਥੇ ਕਿਸੇ ਨਾਲ ਵੈਰ-ਭਾਵ ਨਹੀਂ ਰੱਖਿਆ ਜਾਂਦਾ ਤੇ ਹਰ ਕਿਸੇ ਨੂੰ ਖੁੱਲ੍ਹੀਆਂ ਬਾਹਾਂ ਨਾਲ ਜੀ ਆਇਆਂ ਕਿਹਾ ਜਾਂਦਾ ਹੈ। ਸ੍ਰੀਮਾਨ ਪੈਂਸ, ਜ਼ਰਾ ਸ਼ੀਸ਼ੇ ਵਿੱਚ ਖ਼ੁਦ ਨੂੰ ਵੇਖੋ, ਤੁਹਾਨੂੰ ਸਭ ਸਮਝ ਆ ਜਾਵੇਗਾ।’

RELATED ARTICLES
POPULAR POSTS