Breaking News
Home / ਨਜ਼ਰੀਆ / ਪਦਾਰਥਕ ਉਨਤੀ ਬਨਾਮ ਮਾਨਸਿਕ ਸ਼ਾਂਤੀ

ਪਦਾਰਥਕ ਉਨਤੀ ਬਨਾਮ ਮਾਨਸਿਕ ਸ਼ਾਂਤੀ

ਪ੍ਰਿੰਸੀਪਲ ਗੁਰਦੇਵ ਸਿੰਘ
ਅੱਜ ਇੱਕੀਵੀਂ ਸਦੀ ਦਾ ਸਮਾਂ ਚਲ ਰਿਹਾ ਹੈ। ਮਨੁੱਖ ਨੇ ਵਿਦਿਆ ਦੇ ਖੇਤਰ ਵਿੱਚ ਬਹੁਤ ਉਨਤੀ ਕੀਤੀ ਹੈ ਅਤੇ ਆਏ ਦਿਨ ਅੱਗੇ ਵੱਧਦਾ ਜਾ ਰਿਹਾ ਹੈ। ਮਨੁੱਖ ਨਵੀਆਂ ਨਵੀਆਂ ਕਾਢਾਂ ਕਢੀ ਜਾ ਰਿਹਾ ਹੈ। ਚੰਦਰਮਾ ‘ਤੇ ਜਾ ਪੈਰ ਰੱਖੇ ਹਨ ਕੁੱਝ ਸਮਾਂ ਪਹਿਲਾਂ ਅਮਰੀਕਾ ਵਿੱਚ ਨਾਸਾ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ, ਉੱਥੇ ਚੰਦਰਮਾ ਤੋਂ ਲਿਆਂਦੀ ਹੋਈ ਮਿੱਟੀ ਵੀ ਵੇਖੀ। ਵੱਖੋ ਵੱਖ ਕਿਸਮਾਂ ਦੇ ਰਾਕਟ ਵੀ ਦੇਖੇ ਜੋ ਚੰਦਰਮਾ ‘ਤੇ ਜਾਂਦੇ ਹਨ। ਬਹੁਤ ਸਾਰੇ ਸਾਇੰਸਦਾਨ ਦਾ ਇਤਿਹਾਸ ਵੀ ਪੜ੍ਹਿਆ ਜੋ ਚੰਦਰਮਾ ‘ਤੇ ਗਏ ਹਨ। ਮਨੁੱਖ ਨੇ ਧਰਤੀ ਦੇ ਥੱਲੇ ਅਤੇ ਸਮੁੰਦਰ ਵਿੱਚ ਜਾ ਕੇ ਵੀ ਬਹੁਤ ਖੋਜਾਂ ਕੀਤੀਆਂ ਹਨ।
ਨਵੀਆਂ ਤੋਂ ਨਵੀਆਂ ਪਣਡੁਬੀਆਂ ਅਤੇ ਸਮੁੰਦਰੀ ਜਹਾਜ਼ ਬਣਾ ਲਏ ਹਨ । ਰੇਡੀਓ, ਟੀ.ਵੀ ਅਤੇ ਇੰਟਰਨੈਟ ਦੇ ਖੇਤਰ ਵਿੱਚ ਵੀ ਮਨੁੱਖ ਬਹੁਤ ਅੱਗੇ ਵਧਿਆ ਹੈ। ਘਰ ਬੈਠੇ ਬਿਠਾਏ ਛਿੰਨ ਮਾਤਰ ਵਿੱਚ ਪਤਾ ਚਲਦਾ ਹੈ ਅਤੇ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਕਿ ਦੁਨੀਆ ਦੇ ਕਿਹੜੇ ਹਿੱਸੇ ਵਿੱਚ ਕੀ ਹੋ ਰਿਹਾ ਹੈ । ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਵਰਤੀਆਂ ਵਾਲੀਆਂ ਹੈਰਾਨੀਜਨਕ ਮਸ਼ੀਨਾਂ ਦੀ ਕਾਢ ਕੱਢੀ ਹੈ। ਆਪਣੇ ਵੱਲੋ ਬਹੁਤ ਸੁੱਖ ਅਤੇ ਆਰਾਮ ਦੇ ਸਾਧਨ ਪੈਦਾ ਕਰ ਲਏ ਹਨ। ਸੰਸਾਰ ਪੱਧਰ ਤੇ ਪ੍ਰਸਿਧ ਸਾਇੰਸਦਾਨ ਅੱਗੇ ਤੋਂ ਅੱਗੇ ਖੋਜਾਂ ਕਰੀ ਜਾਂਦੇ ਹਨ। ਕਿਉਂਕਿ ਉਸ ਅਕਾਲ ਪੁਰਖ ਦੇ ਬੇਅੰਤ ਪਸਾਰੇ ਦਾ ਕੋਈ ਅੰਤ ਨਹੀਂ ਪਾ ਸਕਦਾ । ਜਿਵੇਂ ਕਿ ਗੁਰਬਾਣੀ ਦਾ ਕਥਨ ਹੈ :-
ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰ ਗੁਣੀ ਗਹੀਰਾ ॥
ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥ (ਪੰਨਾ)
(ਅਕਾਲ ਪੁਰਖ ਦੇ ਪਸਾਰੇ ਦਾ ਅੰਤ ਨਹੀਂ ਪਾ ਸਕਦਾ)
ਹੁਣ ਦੂਜੇ ਪੱਖ ਤੇ ਵਿਚਾਰ ਕਰੀਏ ਕਿ ਮਨੁਖ ਨੇ ਅਨੇਕਾਂ ਪ੍ਰਕਾਰ ਦੀਆਂ ਕਾਢਾਂ ਕੱਢੀਆਂ ਹਨ ਅਤੇ ਆਰਾਮ ਦੇ ਸਾਧਨ ਪੈਦਾ ਕੀਤੇ ਹਨ। ਕੀ ਮਨੁੱਖ ਦੇ ਮਨ ਦੀ ਸ਼ਾਂਤੀ ਅਤੇ ਵਿਚਾਰਧਾਰਾ ਵਿੱਚ ਵੀ ਵਾਧਾ ਹੋਇਆ ਹੈ ? ਨਹੀਂ ਅਜਿਹਾ ਨਹੀ ਹੈ ਮਨੁੱਖ ਦੀ ਮਾਨਸਿਕਤਾ ਬਹੁਤ ਨਿਘਾਰ ਵੱਲ ਜਾ ਰਹੀ ਹੈ, ਅਸਾਂਤੀ ਵੱਧ ਰਹੀ ਹੈ। ਅੰਧ ਵਿਸਵਾਸ਼, ਪਾਖੰਡਵਾਦ, ਬਲਾਤਕਾਰ ਦੇ ਕੇਸ ਬਹੁਤ ਵੱਧ ਰਹੇ ਹਨ। ਇਸ ਤੋਂ ਬਿਨਾ ਨਸ਼ਿਆਂ ਦੀ ਵਰਤੋਂ ਵਿੱਚ ਬਹੁਤ ਵਾਧਾ ਹੋਇਆ ਹੈ। ਪਖੰਡਵਾਦ ਦੇ ਵਿੱਚ ਬਹੁਤ ਵਾਧਾ ਹੋ ਰਿਹਾ ਹੈ। ਕਈ ਥਾਵਾਂ ਤੇ ਛੱਪੜਾਂ ਵਿੱਚੋਂ ਮਿੱਟੀ ਕੱਢੀ ਜਾ ਰਹੀ ਹੈ, ਜੰਡਾਂ ਤੇ ਦਰੱਖਤਾਂ ਨੂੰ ਸ਼ਰਾਬਾਂ ਪਾਈਆਂ ਜਾ ਰਹੀਆਂ ਹਨ ਅਤੇ ਪਸ਼ੂਆਂ ਦੇ ਗੋਬਰ ਦੀ ਸੁਆਹ ਦੀਆਂ ਪੁੜ੍ਹੀਆਂ ਨੂੰ ਵੇਚਿਆ ਜਾ ਰਿਹਾ ਹੈ।
(ਮਾਨਸਿਕਤ, ਪਖੰਡਵਾਦ, ਬਲਾਤਕਾਰ ਆਦਿ ਦਾ ਕੀ ਕਾਰਨ ਹੈ?)
ਮੇਰੀ ਸਮਝ ਅਨੁਸਾਰ ਗੁਰਬਾਣੀ ਦਾ ਕਥਨ ਹੈ
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
ਪਰਮਾਤਮਾ ਦਾ ਨਾਂ ਵਿਸਰਨ ਕਰਕੇ ਮਨੁੱਖ ਨੂੰ ਅਨੇਕਾਂ ਪ੍ਰਕਾਰ ਦੇ ਦੁੱਖ ਲਗਦੇ ਹਨ। ਜਦੋਂ ਮਨੁੱਖ ਗੁਰਬਾਣੀ ਨੂੰ ਵਿਸਾਰ ਦਿੰਦਾ ਹੈ ਸੰਸਾਰਕ ਵਸਤੂਆਂ ਤੇ ਰਸ਼ਾ ਕਸ਼ਾਂ ‘ਚੋਂ ਸੁੱਖ ਭਾਲਦਾ ਹੈ ਤਾਂ ਫਿਰ ਮਨੁੱਖ ਅਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ।
ਇਸੇ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ :-
ਜਾਗਤ ਜੋਤਿ ਜਪੈ ਨਿਸ ਬਾਸੁਰ ਏਕ ਬਿਨ ਮਨਿ ਨੇਕਨ ਆਨੈ ॥
ਪੂਰਨ, ਪ੍ਰੇਮ, ਪ੍ਰਭੀਤ ਸਜੈ, ਬਤ ਗੋਰ ਮੜ੍ਹੀ ਮਨ ਭੂਲ ਨ ਮਾਨੈ ॥
ਤੀਰਥ ਦਾਨ ਦਇਆ ਤੇ ਸੰਜਮ ਏਕੁ ਬਿਨਾ ਨਹਿ ਏਕ ਪਛਾਨੈ ॥
ਪੂਰਨ ਜੋਤਿ ਜਗੈ ਘਟਿ ਮੈ ਤਬ ਖਾਲਸ ਤਾਹਿ ਨਿਖਾਲਸ ਜਾਨੈ ॥
ਦਸਮੇਸ਼ ਪਿਤਾ ਜੀ ਨੇ ਖਾਲਸੇ ਦਾ ਸਹੀ ਰੂਪ ਵਰਣਨ ਕਰਦੇ ਹੋਏ ਬਹੁਤ ਵੱਡੀ ਸਿਖਿਆ ਦਿਤੀ ਹੈ, ਕਿ ਇੱਕੋ ਪਰਮਾਤਮਾ ‘ਤੇ ਵਿਸਵਾਸ਼ ਰਖਣਾ ਅਤੇ ਮੜੀਆਂ, ਮਸਾਣਾ, ਧਾਗੇ ਤਵੀਤਾਂ ਦੇ ਚੱਕਰ ਵਿੱਚ ਨਹੀਂ ਪੈਣਾ।
: : :

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …