ਨਵੀਂ ਦਿੱਲੀ/ਬਿਊਰੋ ਨਿਊਜ਼
ਬੀਐਸਐਫ ਨੇ ਸੋਸ਼ਲ ਮੀਡੀਆ ‘ਤੇ ਖਾਣੇ ਦੀ ਬੁਰਾਈ ਕਰਨ ਵਾਲੇ ਜਵਾਨ ਤੇਜ਼ ਬਹਾਦਰ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਸਬੰਧੀ ਤੇਜ਼ ਬਹਾਦਰ ਦਾ ਕਹਿਣਾ ਹੈ ਕਿ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਅਤੇ ਮੈਨੂੰ ਕਈ ਦਿਨ ਗ੍ਰਿਫਤਾਰ ਕਰਕੇ ਰੱਖਿਆ। ਤੇਜ਼ ਬਹਾਦਰ ਨੇ ਕਿਹਾ ਕਿ ਬਰਖਾਸਤੀ ਖਿਲਾਫ ਮੈਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗਾ। ਤੇਜ਼ ਬਹਾਦਰ ਦਾ ਇਹ ਵੀ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦਾ ਸੀ। ਦੂਜੇ ਪਾਸੇ ਬੀਐਸਐਫ ਦਾ ਕਹਿਣਾ ਹੈ ਕਿ ਤੇਜ਼ ਬਹਾਦਰ ਨੇ ਬੀਐਸਐਫ ਦੀ ਛਵੀ ਖਰਾਬ ਕੀਤੀ ਹੈ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …