7 ਲੱਖ ਰੁਪਏ ਦੀ ਦਿੱਤੀ ਸੀ ਸੁਪਾਰੀ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ‘ਚ ਪਿਛਲੇ ਦਿਨੀਂ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਪਰਵਿੰਦਰ ਸਿੰਘ ਦਾ ਕਤਲ ਉਸਦੀ ਮੰਗੇਤਰ ਨੇ ਹੀ ਕਰਵਾਇਆ ਸੀ ਅਤੇ ਇਸ ਲਈ ਉਸ ਨੇ 7 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਪੁਲਿਸ ਨੇ ਪਰਵਿੰਦਰ ਦੀ ਮੰਗੇਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪਿਸ਼ਾਵਰ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਜਿਸ ਪ੍ਰੇਮ ਕੁਮਾਰੀ ਨਾਂ ਦੀ ਲੜਕੀ ਨਾਲ ਮੰਗਣੀ ਹੋਈ ਸੀ, ਉਹ ਇਸ ਰਿਸ਼ਤੇ ਤੋਂ ਖ਼ੁਸ਼ ਨਹੀਂ ਸੀ ਅਤੇ ਉਹ ਇਸ ਰਿਸ਼ਤੇ ਨੂੰ ਖ਼ਤਮ ਕਰਨਾ ਚਾਹੁੰਦੀ ਸੀ। ਇਸ ਸਭ ਦੇ ਚੱਲਦਿਆਂ ਉਸ ਨੇ ਸਾਜ਼ਿਸ਼ ਦੇ ਤਹਿਤ ਪਰਵਿੰਦਰ ਦਾ ਕਤਲ ਕਰਵਾ ਦਿੱਤਾ। ਪੁਲਿਸ ਮੁਤਾਬਿਕ ਪ੍ਰੇਮ ਕੁਮਾਰੀ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ 7 ਲੱਖ ਰੁਪਏ ਦਿੱਤੇ ਹਨ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …