ਸ਼ਹਿਰ ਅੱਜ ਫਿਰ ਰਿਹਾ ਬੰਦ, ਮਾਹੌਲ ਬਣਿਆ ਤਣਾਅ ਵਾਲਾ
ਫਗਵਾੜਾ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਗਵਾੜਾ ਦੇ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਣ ਦੀ ਸਹਿਮਤੀ ਦੇਣ ਤੋਂ ਬਾਅਦ ਸ਼ਹਿਰ ਦਾ ਮਾਹੌਲ ਹੋਰ ਤਣਾਅਪੂਰਨ ਹੋ ਗਿਆ ਹੈ। ਜਨਰਲ ਵਰਗ ਵਿਚ ਇਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਅਤੇ ਅੱਜ ਫਗਵਾੜਾ ਪੂਰਨ ਤੌਰ ‘ਤੇ ਬੰਦ ਰਿਹਾ। ਜਨਰਲ ਵਰਗ ਦੀ ਮੰਗ ਹੈ ਕਿ ਜਰਨੈਲ ਨੰਗਲ ਅਤੇ ਹਰਭਜਨ ਸੁਮਨ ਨੂੰ ਗ੍ਰਿਫਤਾਰ ਕੀਤਾ ਜਾਵੇ, ਜਿਨ੍ਹਾਂ ਨੇ ਚੌਕ ਵਿਚ ਬੋਰਡ ਲਗਾ ਕੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਹੈ।
ਜ਼ਿਕਰਯੋਗ ਹੈ ਕਿ ਲੰਘੀ ਦੋ ਅਪ੍ਰੈਲ ਨੂੰ ਜਦੋਂ ਭਾਰਤ ਬੰਦ ਹੋਇਆ ਸੀ ਤਾਂ ਬਾਂਸਾਂਵਾਲਾ ਬਾਜ਼ਾਰ ਵਿਚ ਇਕ ਕਿਤਾਬਾਂ ਦੀ ਦੁਕਾਨ ਦੇਰ ਬਾਅਦ ਬੰਦ ਹੋਈ ਸੀ। ਉਦੋਂ ਦਲਿਤ ਭਾਈਚਾਰੇ ਦੇ ਵਿਅਕਤੀਆਂ ਅਤੇ ਜਨਰਲ ਵਰਗ ਵਿਚ ਬਹਿਸ ਹੋ ਗਈ ਸੀ। ਉਦੋਂ ਤੋਂ ਇਹ ਦੁਕਾਨ ਬੰਦ ਸੀ। ਹੁਣ ਜਦੋਂ ਇਹ ਦੁਕਾਨ ਫਿਰ ਖੋਲ੍ਹੀ ਗਈ ਤਾਂ ਫਿਰ ਤੋਂ ਮਾਹੌਲ ਵਿਗੜਨ ਲੱਗਾ, ਜਿਸ ਨੂੰ ਦੇਖਦੇ ਹੋਏ ਫਗਵਾੜਾ ਸ਼ਹਿਰ ਫਿਰ ਬੰਦ ਰਿਹਾ।
Check Also
ਨਵਜੋਤ ਸਿੱਧੂ ਦੇ ਹੱਕ ਵਿਚ ਨਿੱਤਰੇ ਸੀਨੀਅਰ ਐਡਵੋਕੇਟ ਐਚ. ਐਸ ਫੂਲਕਾ
ਕਿਹਾ : ਸੰਤੁਲਿਤ ਭੋਜਨ ਹੀ ਜੀਵਨ ਦੀ ਸਭ ਤੋਂ ਚੰਗੀ ਦਵਾਈ ਹੈ ਨਵੀਂ ਦਿੱਲੀ/ਬਿਊਰੋ ਨਿਊਜ਼ …