Breaking News
Home / ਪੰਜਾਬ / ਪੰਜਾਬ ਭਾਜਪਾ ਦੀ ਸਥਿਤੀ ਇਕ ਅਨਾਰ ਸੌ ਬਿਮਾਰ ਵਾਲੀ

ਪੰਜਾਬ ਭਾਜਪਾ ਦੀ ਸਥਿਤੀ ਇਕ ਅਨਾਰ ਸੌ ਬਿਮਾਰ ਵਾਲੀ

ਚੋਣ ਲੜਨ ਦੇ ਇੱਛੁਕ 4 ਹਜ਼ਾਰ ਤੋਂ ਵੱਧ ਆਗੂਆਂ ਨੇ ਟਿਕਟ ਲਈ ਕੀਤਾ ਅਪਲਾਈ
ਚੰਡੀਗੜ੍ਹ/ਬਿਊਰੋ ਨਿਊਜ਼ :
ਕਿਸਾਨ ਅੰਦੋਲਨ ਦੇ ਦੌਰਾਨ ਜਦੋਂ ਪੰਜਾਬ ’ਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਸਿਖਰ ’ਤੇ ਸੀ, ਉਸ ਸਮੇਂ ਹਰ ਕੋਈ ਪਾਰਟੀ ਦੇ ਨਾਲ ਚੱਲਣ ਤੋਂ ਬਚਦਾ ਹੋਇਆ ਨਜ਼ਰ ਆਉਂਦਾ ਸੀ ਤਾਂ ਕਿ ਉਸ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰੰਤੂ ਜਿਵੇਂ ਹੀ ਕਿਸਾਨ ਅੰਦੋਲਨ ਖਤਮ ਹੋਇਆ ਤਾਂ ਪੰਜਾਬ ਅੰਦਰ ਭਾਜਪਾ ਲਈ ਵੀ ਹਾਲਾਤ ਕੁੱਝ ਸੁਖਾਵੇਂ ਹੋਣ ਲੱਗੇ। ਇਸ ਤੋਂ ਬਾਅਦ ਭਾਜਪਾ ਨੇ ਪੰਜਾਬ ਅੰਦਰ ਐਂਟਰੀ ਕਰਦੇ ਹੋਏ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰਨ ਲੱਗੀ। ਜਿਹੜੇ ਭਾਜਪਾ ਆਗੂ ਕਿਸਾਨ ਅੰਦੋਲਨ ਦੇ ਚਲਦਿਆਂ ਪਾਰਟੀ ਨਾਲ ਚੱਲਣ ਤੋਂ ਕਤਰਾਉਂਦੇ ਸਨ ਉਹੀ ਹੁਣ ਆਪਣੇ ਆਪ ਨੂੰ ਪਾਰਟੀ ਦਾ ਵਫ਼ਾਦਾਰ ਸਿਪਾਹੀ ਦੱਸ ਰਹੇ ਹਨ। ਜਿਸ ਦੇ ਚਲਦਿਆਂ ਵਿਧਾਨ ਸਭਾ ਚੋਣਾਂ ਲੜਨ ਦੇ ਇੱਛੁਕ 4028 ਵਿਅਕਤੀਆਂ ਵੱਲੋਂ ਟਿਕਟ ਲੈਣ ਲਈ ਅਰਜੀ ਦਿੱਤੀ ਗਈ ਹੈ। ਇੰਨੀ ਵੱਡੀ ਗਿਣਤੀ ਵਿਚ ਟਿਕਟ ਲੈਣ ਲਈ ਆਈਆਂ ਅਰਜ਼ੀਆਂ ਨੂੰ ਦੇਖ ਕੇ ਪਾਰਟੀ ਆਗੂ ਵੀ ਹੈਰਾਨ ਹੋ ਗਏ, ਕਿਉਂਕਿ ਉਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਇੰਨੀ ਵੱਡੀ ਪੱਧਰ ’ਤੇ ਟਿਕਟ ਲਈ ਅਪਲਾਈ ਕੀਤਾ ਗਿਆ ਹੈ। ਜ਼ਿਆਦਾਤਰ ਅਰਜ਼ੀਆਂ ਕਾਰਜਕਾਰਨੀ ਦੇ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੇ ਰਾਹੀਂ ਪੰਜਾਬ ਭਾਜਪਾ ਦੇ ਸੰਗਠਨ ਕੋਲ ਪਹੁੰਚੀਆਂ ਹਨ ਪ੍ਰੰਤੂ ਬਹੁਤ ਸਾਰੇ ਵਿਅਕਤੀ ਅਜਿਹੇ ਵੀ ਹਨ ਜਿਨ੍ਹਾਂ ਨੇ ਸਿੱਧੀ ਹੀ ਅਰਜ਼ੀ ਸੰਗਠਨ ਨੂੰ ਭੇਜੀ ਹੈ। ਸਭ ਤੋਂ ਜ਼ਿਆਦਾ ਅਰਜ਼ੀਆਂ ਪੰਜਾਬ ਦੀ ਹਿੰਦੂ ਬੈਲਟ ਦੋਆਬਾ, ਮਾਝਾ, ਪੁਆਧ ਅਤੇ ਸ਼ਹਿਰੀ ਖੇਤਰ ਤੋਂ ਆਈਆਂ ਹਨ ਜਦਕਿ ਸਭ ਤੋਂ ਘੱਟ ਅਰਜ਼ੀਆਂ ਬਠਿੰਡਾ ਜ਼ਿਲ੍ਹੇ ਤੋਂ ਆਈਆਂ ਹਨ। ਇਨ੍ਹਾਂ ਅਰਜ਼ੀਆਂ ’ਤੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ, ਗੱਠਜੋੜ ਦੇ ਆਗੂ ਕੈਪਟਨ ਅਮਰਿੰਦਰ ਸਿੰਘ, ਪੰਜਾਬ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਤੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਦੀ ਨਜ਼ਰਸਾਨੀ ਤੋਂ ਬਾਅਦ ਟਿਕਟਾਂ ਸਬੰਧੀ ਫੈਸਲਾ ਲਿਆ ਜਾਵੇਗਾ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …