Breaking News
Home / ਪੰਜਾਬ / ਗੋਰਖਧੰਦਾ ਬੇਨਕਾਬ : ਸੰਗਰੂਰ ‘ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਗੈਰਕਾਨੂੰਨੀ ਨਸ਼ਾ ਮੁਕਤੀ ਕੇਂਦਰ ‘ਚ ਬੰਦੀ ਬਣਾਏ 23 ਮਰੀਜ਼ਾਂ ਨੂੰ ਛੁਡਾਇਆ

ਗੋਰਖਧੰਦਾ ਬੇਨਕਾਬ : ਸੰਗਰੂਰ ‘ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਗੈਰਕਾਨੂੰਨੀ ਨਸ਼ਾ ਮੁਕਤੀ ਕੇਂਦਰ ‘ਚ ਬੰਦੀ ਬਣਾਏ 23 ਮਰੀਜ਼ਾਂ ਨੂੰ ਛੁਡਾਇਆ

ਨਾ ਦਵਾਈ, ਨਾ ਡਾਕਟਰ, ਦਸ ਘੰਟੇ ਦੀਵਾਰ ਦਿਖਾ ਤੇ ਕੁੱਟ-ਕੁੱਟ ਕੇ ਛੁਡਾ ਰਹੇ ਸਨ ਨਸ਼ਾ
ਸੰਗਰੂਰ : ਸਿਹਤ ਵਿਭਾਗ ਨੇ ਗੈਰਕਾਨੂੰਨੀ ਨਸ਼ਾ ਮੁਕਤੀ ਕੇਂਦਰ ‘ਚ ਛਾਪਾ ਮਾਰ ਕੇ ਬੰਦੀ ਬਣਾਏ 23 ਮਰੀਜ਼ਾਂ ਨੂੰ ਛੁਡਾਇਆ ਜਦਕਿ 7 ਮਰੀਜ਼ ਭੱਜ ਗਏ। ਸੰਚਾਲਕ ਵੀ ਫਰਾਰ ਹੋ ਗਏ। ਟੀਮ ਨੇ ਰਿਕਾਰਡ ਅਤੇ ਸਮਾਨ ਜਬਤ ਕਰ ਲਿਆ ਹੈ। ਮਰੀਜ਼ਾਂ ਦਾ ਆਰੋਪ ਹੈ ਕਿ ਕੇਂਦਰ ‘ਚ ਉਨ੍ਹਾਂ ਨੂੰ ਰੋਜ਼ਾਨਾ ਕੁੱਟਿਆ ਜਾਂਦਾ ਸੀ, 12 ਮਰੀਜ਼ਾਂ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਲੈ ਗਏ। ਨਸ਼ਾ ਮੁਕਤੀ ਕੇਂਦਰ ਏਕਤਾ ਫਾਊਂਡੇਸ਼ਨ ਦੇ ਨਾਮ ਨਾਲ ਪਿੰਡ ਰਾਮਨਗਰ ਸਿਬੀਆਂ ਦੇ ਬੱਸ ਸਟੈਂਡ ਦੇ ਕੋਲ ਸਥਿਤ ਇਕ ਕੋਠੀ ‘ਚ ਚੱਲ ਰਿਹਾ ਸੀ। ਟੀਮ ਨੇ ਸੂਚਨਾ ਮਿਲਣ ‘ਤੇ ਸ਼ੁੱਕਰਵਾਰ ਸਵੇਰੇ 11 ਵਜੇ ਛਾਪਾ ਮਾਰਿਆ। ਪਤਾ ਚਲਦਿਆਂ ਹੀ ਪ੍ਰਬੰਧਕਾਂ ਨੇ ਸਾਰੇ ਮਰੀਜ਼ਾਂ ਨੂੰ ਨਾਲ ਵਾਲੀ ਕੋਠੀ ‘ਚ ਬੰਦ ਕਰ ਦਿੱਤਾ ਅਤੇ ਭੱਜ ਗਏ। ਟੀਮ ਦੀ ਕਾਰਵਾਈ ਸ਼ਾਮ 6 ਵਜੇ ਤੱਕ ਚਲੀ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਸ਼ਿਕਾਇਤ ‘ਤੇ 10 ਤੋਂ ਜ਼ਿਆਦਾ ਅਧਿਕਾਰੀਆਂ ਦੀ ਟੀਮ ਦੇ ਨਾਲ ਛਾਪਾ ਮਾਰਿਆ। ਗੈਰਕਾਨੂੰਨੀ ਕੇਂਦਰ ‘ਚ ਮਰੀਜ਼ਾਂ ਨੂੰ ਬੰਨ੍ਹ ਕੇ ਕੁੱਟਣ ਦੀ ਗੱਲ ਸਾਹਮਣੇ ਆਈ ਹੈ। ਮਰੀਜ਼ ਜ਼ਿਆਦਾ ਨਸ਼ੇ ਦੇ ਆਦੀ ਨਹੀਂ ਹਨ। ਪੁਲਿਸ ਨੇ ਹਰਵਿੰਦਰ ਸਿੰਘ ਨਿਵਾਸੀ ਗੱਗੜਪੁਰ ਸਣੇ ਉਸ ਦੇ ਸਾਥੀਆਂ ‘ਤੇ ਬੰਧਕ ਬਣਾ ਕੇ ਰੱਖਣ ਅਤੇ ਠੱਗੀ ਦਾ ਮਾਮਲਾ ਦਰਜ ਕੀਤਾ ਹੈ।
ਰੋਟੀ ਖਾਣ ਲਈ 1 ਮਿੰਟ, ਨਹਾਉਣ ਲਈ 3 ਮਿੰਟ ਦਾ ਸਮਾਂ ਦਿੰਦੇ ਸਨ : ਦਵਿੰਦਰ
ਨਾਭਾ ਦੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ਰਾਬ ਪੀਣ ਦੀ ਆਦਤ ਸੀ, 13 ਜੁਲਾਈ ਦੀ ਰਾਤ ਨੂੰ ਉਸ ਨੂੰ ਜਬਰਦਸਤੀ ਘਰ ਤੋਂ ਉਠਾ ਲੈ ਗਏ। ਦੋ ਦਿਨ ਹਨੇਰੇ ਕਮਰੇ ‘ਚ ਰੱਖਿਆ ਗਿਆ। ਰੋਟੀ ਖਾਣ ਲਈ 1 ਮਿੰਟ, ਨਹਾਉਣ ਲਈ 3 ਮਿੰਟ ਅਤੇ ਪਖਾਨਾ ਜਾਣ ਦੇ ਲਈ ਵੀ 3 ਮਿੰਟ ਦਿੰਦੇ ਸਨ। ਜੇਕਰ ਕੋਈ ਮਰੀਜ਼ ਜ਼ਿਆਦਾ ਸਮਾਂ ਲੈਂਦਾ ਸੀ ਤਾਂ ਉਸ ਨੂੰ ਕੁੱਟਦੇ ਸਨ। ਸੰਗਰੂਰ ਦੇ ਕੁਲਦੀਪ ਨੇ ਦੱਸਿਆ, ਉਸ ਨੂੰ 5 ਵਾਰ ਤੋਂ ਜ਼ਿਆਦਾ ਵਾਰ ਕੁੱਟਿਆ ਗਿਆ। ਖਾਣ ਲਈ ਖਰਾਬ ਸਬਜੀ ਦਿੰਦੇ ਸਨ। ਪ੍ਰਬੰਧਕ ਕੱਪੜੇ ਧੁਆਉਂਦੇ ਸਨ।
ਹਰ ਮਹੀਨੇ 9 ਹਜ਼ਾਰ ਰੁਪਏ ਲੈਂਦੇ ਸਨ ਪ੍ਰਬੰਧਕ
ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਾਂ ਤੋਂ ਨਸ਼ਾ ਛੁਡਾਉਣ ਦੇ ਨਾਂ ‘ਤੇ 9 ਹਜ਼ਾਰ ਰੁਪਏ ਪ੍ਰਤੀ ਮਹੀਨਾ ਲਏ ਜਾਂਦੇ ਸਨ। ਜਦਕਿ ਕੇਂਦਰ ‘ਚ ਕੋਈ ਡਾਕਟਰ ਤੱਕ ਨਹੀਂ ਹੈ। ਕੇਂਦਰ ਨੂੰ ਗੱਗੜਪੁਰ ਦਾ ਵਿਅਕਤੀ ਚਲਾ ਰਿਹਾ ਸੀ।
ਸੀਸੀਟੀਵੀ ‘ਤੇ ਫੋਟੋ ਦਿਖਾ ਕੇ ਮਿਲਾਉਂਦੇ ਸਨ
ਸਮਾਣਾ ਦੇ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ 35 ਦਿਨਾਂ ਤੋਂ ਇਥੇ ਬੰਦ ਹੈ। ਉਸ ਨੂੰ 10 ਘੰਟੇ ਤੱਕ ਦੀਵਾਰ ਵੱਲ ਮੂੰਹ ਕਰਕੇ ਬਿਠਾ ਦਿੱਤਾ ਜਾਂਦਾ ਸੀ। ਹਿੱਲਣ ‘ਤੇ ਕੁੱਟਿਆ ਜਾਂਦਾ ਸੀ। ਘਰਵਾਲੇ ਜਦੋਂ ਮਿਲਣ ਆਉਂਦੇ ਸਨ ਸੀਸੀਟੀਵੀ ‘ਚ ਉਨ੍ਹਾਂ ਦੀ ਫੋਟੋ ਦਿਖਾ ਦਿੱਤੀ ਜਾਂਦੀ ਸੀ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …