Breaking News
Home / ਪੰਜਾਬ / ਸੰਦੀਪ ਜਾਖੜ ਨੇ ਕਾਂਗਰਸ ਨੂੰ ਦਿਖਾਏ ਤਿੱਖੇ ਤੇਵਰ

ਸੰਦੀਪ ਜਾਖੜ ਨੇ ਕਾਂਗਰਸ ਨੂੰ ਦਿਖਾਏ ਤਿੱਖੇ ਤੇਵਰ

ਚੰਡੀਗੜ੍ਹ/ਬਿਊਰੋ ਨਿਊਜ਼ : ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਪਾਰਟੀ ਵਿੱਚੋਂ ਮੁਅੱਤਲੀ ਮਗਰੋਂ ਕਾਂਗਰਸ ਨੂੰ ਤਿੱਖੇ ਤੇਵਰ ਦਿਖਾਏ ਹਨ। ਉਨ੍ਹਾਂ ਸਾਫ਼ ਤੌਰ ‘ਤੇ ਆਖ ਦਿੱਤਾ ਹੈ ਕਿ ‘ਸੁਨੀਲ ਜਾਖੜ ਮੇਰੇ ਇਕੱਲੇ ਚਾਚਾ ਹੀ ਨਹੀਂ ਬਲਕਿ ਸਿਆਸੀ ਗੁਰੂ ਵੀ ਹਨ ਅਤੇ ਉਹ ਪਹਿਲੇ ਦਿਨੋਂ ਤੋਂ ਹੀ ਉਨ੍ਹਾਂ ਨਾਲ ਹਰ ਸੂਰਤ ‘ਚ ਡਟ ਕੇ ਖੜ੍ਹਾ ਹੈ।’ ਸੰਦੀਪ ਜਾਖੜ ਨੇ ਇੱਕ ਤਰੀਕੇ ਨਾਲ ਸਪੱਸ਼ਟ ਆਖ ਦਿੱਤਾ ਹੈ ਕਿ ਉਨ੍ਹਾਂ ਲਈ ਕਾਂਗਰਸ ਤੋਂ ਵੱਧ ਸੁਨੀਲ ਜਾਖੜ ਅਹਿਮੀਅਤ ਰੱਖਦੇ ਹਨ।
ਚੇਤੇ ਰਹੇ ਕਿ ਕਾਂਗਰਸ ਪਾਰਟੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਤਹਿਤ ਸੰਦੀਪ ਜਾਖੜ ਨੂੰ ਕਾਂਗਰਸ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਪ੍ਰਤੀਕਰਮ ਦਿੰਦਿਆਂ ਸੰਦੀਪ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਜੋ ਵੀ ਕੀਤਾ ਹੈ, ਉਹ ਕਦੇ ਲੁਕ-ਛਿਪ ਕੇ ਨਹੀਂ ਕੀਤਾ ਹੈ, ਬਲਕਿ ਸਭ ਦੇ ਸਾਹਮਣੇ ਕੀਤਾ ਹੈ। ਉਨ੍ਹਾਂ ਨੇ ਕਦੇ ਹੋਰਨਾਂ ਲੀਡਰਾਂ ਵਾਂਗ ਬੰਦ ਕਮਰਿਆਂ ਵਿੱਚ ਕੁਝ ਨਹੀਂ ਕੀਤਾ ਹੈ। ਸੰਦੀਪ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜੋ ਕਾਰਵਾਈ ਕਰਨੀ ਸੀ, ਉਹ ਕਰ ਲਈ ਹੈ, ਉਨ੍ਹਾਂ ਦਾ ਧਿਆਨ ਸਿਰਫ਼ ਕੰਮ ‘ਤੇ ਹੈ ਅਤੇ ਡੇਢ ਸਾਲ ਤੋਂ ਉਹ ਆਪਣੇ ਹਲਕੇ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਬੋਹਰ ਦੇ ਲੋਕਾਂ ਦੀ ਆਵਾਜ਼ ਨੂੰ ਅੱਗੇ ਤੋਂ ਵੀ ਪੰਜਾਬ ਸਰਕਾਰ ਤੱਕ ਪਹੁੰਚਾਉਂਦੇ ਰਹਿਣਗੇ। ਸੰਦੀਪ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੁਅੱਤਲੀ ਤੋਂ ਪਹਿਲਾਂ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਹੈ ਅਤੇ ਨਾ ਹੀ ਕੋਈ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ‘ਚੋਂ ਜਮਹੂਰੀਅਤ ਖ਼ਤਮ ਹੋ ਚੁੱਕੀ ਹੈ। ਯਾਦ ਰਹੇ ਕਿ ਕਾਂਗਰਸ ਪਾਰਟੀ ਨੇ ਮੁਅੱਤਲੀ ਸਮੇਂ ਕਿਹਾ ਸੀ ਕਿ ਸੰਦੀਪ ਜਾਖੜ ਉਸ ਘਰ ਵਿੱਚ ਰਹਿ ਰਹੇ ਹਨ, ਜਿੱਥੇ ਭਾਜਪਾ ਦਾ ਝੰਡਾ ਲਹਿਰਾ ਰਿਹਾ ਹੈ।

 

Check Also

ਜਥੇਦਾਰ ਗੜਗੱਜ ਨੇ ਖਾਲਸਾ ਸਾਜਨਾ ਦਿਵਸ ਮੌਕੇ ਦਿੱਤਾ ਸੰਗਤਾਂ ਨੂੰ ਸੰਦੇਸ਼

ਕਿਹਾ : 13 ਅਪ੍ਰੈਲ ਵਾਲੇ ਦਿਨ ਆਪਣੇ ਘਰਾਂ ’ਤੇ ਝੁਲਾਓ ਖਾਲਸਾਈ ਨਿਸ਼ਾਨ ਸਾਹਿਬ ਅੰਮਿ੍ਰਤਸਰ/ਬਿਊਰੋ ਨਿਊਜ਼ …