ਭਾਰਤ ‘ਚ ਪੈਦਾ ਹੋਣਗੇ ਦੋ ਕਰੋੜ ਬੱਚੇ
ਨਵੀਂ ਦਿੱਲੀ/ਬਿਊਰੋ ਨਿਊਜ਼ਭਾਰਤ ਵਿੱਚ ਦਸੰਬਰ ਤੱਕ 2 ਕਰੋੜ ਤੋਂ ਵੱਧ ਬੱਚੇ ਜਨਮ ਲੈ ਸਕਦੇ ਹਨ। ਸੰਯੁਕਤ ਰਾਸ਼ਟਰ ਨੇ 10 ਮਈ ਨੂੰ ਮਦਰਸ ਡੇਅ ਤੋਂ ਪਹਿਲਾਂ ਇਸ ਗੱਲ ਦਾ ਅਨੁਮਾਨ ਲਗਾਇਆ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਭਾਰਤ ਵਿੱਚ ਮਾਰਚ ਤੋਂ ਦਸੰਬਰ ਤੱਕ ਸਭ ਤੋਂ ਵੱਧ ਬਾਲ ਜਨਮ ਦਰ ਹੋਵੇਗੀ, ਬਲਕਿ ਭਾਰਤ ਅਤੇ ਚੀਨ ਵਿੱਚ ਪੈਦਾ ਹੋਏ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਹੋਵੇਗੀ। ਸੰਯੁਕਤ ਰਾਸ਼ਟਰ ਨੇ ਮਾਰਚ ਮਹੀਨੇ ਵਿੱਚ ਕਰੋਨਾ ਵਾਇਰਸ ਨੂੰ ਮਹਾਂਮਾਰੀ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਭਾਰਤ ਵਿੱਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਦੇ ਅਨੁਸਾਰ 11 ਮਾਰਚ ਤੋਂ 16 ਦਸੰਬਰ ਦਰਮਿਆਨ ਹੋਣ ਵਾਲੇ ਇਨ੍ਹਾਂ 9 ਮਹੀਨਿਆਂ ਵਿੱਚ 2 ਕਰੋੜ ਬੱਚੇ ਭਾਰਤ ਵਿੱਚ ਅਤੇ 1 ਕਰੋੜ 35 ਲੱਖ ਬੱਚੇ ਚੀਨ ਵਿੱਚ ਜਨਮ ਲੈਣਗੇ। 60 ਲੱਖ ਬੱਚੇ ਨਾਈਜੀਰੀਆ ਵਿੱਚ, 50 ਲੱਖ ਪਾਕਿਸਤਾਨ ਵਿੱਚ ਅਤੇ 40 ਲੱਖ ਬੱਚੇ ਇੰਡੋਨੇਸ਼ੀਆ ਵਿੱਚ ਪੈਦਾ ਹੋਣਗੇ। ਜਨਮ ਦੇ ਅੰਦਾਜ਼ੇ ਅਨੁਸਾਰ ਅਮਰੀਕਾ ਛੇਵੇਂ ਨੰਬਰ ‘ਤੇ ਹੈ। ਇੱਥੇ 11 ਮਾਰਚ ਤੋਂ 16 ਦਸੰਬਰ ਦਰਮਿਆਨ 30 ਲੱਖ ਤੋਂ ਵੱਧ ਬੱਚੇ ਪੈਦਾ ਹੋਣ ਦਾ ਅਨੁਮਾਨ ਹੈ।