9.5 C
Toronto
Saturday, October 3, 2026
spot_img
Homeਪੰਜਾਬਭਾਜਪਾ ਨੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਚੰਡੀਗੜ੍ਹ 'ਚ ਟਰੈਕਟਰ ਰੈਲੀ ਕੱਢਣ...

ਭਾਜਪਾ ਨੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਚੰਡੀਗੜ੍ਹ ‘ਚ ਟਰੈਕਟਰ ਰੈਲੀ ਕੱਢਣ ਦੀ ਕੀਤੀ ਕੋਸ਼ਿਸ਼

ਭਾਜਪਾ ਨੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਚੰਡੀਗੜ੍ਹ ‘ਚ ਟਰੈਕਟਰ ਰੈਲੀ ਕੱਢਣ ਦੀ ਕੀਤੀ ਕੋਸ਼ਿਸ਼
Image Courtesy :jagbani(punjabkesari)

ਕੋਵਿਡ-19 ਨਿਯਮਾਂ ਦੀਆਂ ਧੱਜੀਆਂ ਉਡਦੀਆਂ ਦੇਖ ਪੁਲਿਸ ਨੇ ਰੈਲੀ ਰੋਕੀ
ਚੰਡੀਗੜ੍ਹ/ਬਿਊਰੋ ਨਿਊਜ਼
ਖੇਤੀਬਾੜੀ ਕਾਨੂੰਨ ਦਾ ਪੰਜਾਬ ਤੇ ਹਰਿਆਣਾ ਸਮੇਤ ਪੂਰੇ ਭਾਰਤ ਭਰ ਵਿੱਚ ਵਿਰੋਧ ਹੋ ਰਿਹਾ ਹੈ। ਇਸਦੇ ਉਲਟ ਭਾਜਪਾ ਇਸ ਦਾ ਸਮਰਥਨ ਕਰਨ ਲਈ ਚੰਡੀਗੜ੍ਹ ਵਿੱਚ ਅੱਗੇ ਆਈ ਹੈ। ਚੰਡੀਗੜ੍ਹ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਟਰੈਕਟਰ ਰੈਲੀ ਕੱਢੀ ਗਈ, ਜਿਸ ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ 34 ਦੀ ਗਰਾਊਂਡ ਵਿਚ ਹੀ ਰੋਕ ਦਿੱਤਾ। ਭਾਜਪਾ ਦਾ ਪ੍ਰੋਗਰਾਮ ਸੀ ਕਿ ਟਰੈਕਟਰ ਰੈਲੀ ਨੂੰ ਪੂਰੇ ਚੰਡੀਗੜ੍ਹ ਵਿੱਚ ਘੁਮਾਇਆ ਜਾਵੇ, ਪਰ ਕੋਵਿਡ-19 ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਦੇਖ ਚੰਡੀਗੜ੍ਹ ਪੁਲਿਸ ਨੇ ਰੈਲੀ ਨੂੰ ਰੋਕ ਦਿੱਤਾ। ਜਿਸ ਤੋਂ ਬਾਅਦ ਭਾਜਪਾ ਕਾਰਕੁੰਨਾਂ ਨੂੰ ਰੈਲੀ ਦੁਸਹਿਰਾ ਗਰਾਊਂਡ ਵਿੱਚ ਹੀ ਸਮਾਪਤ ਕਰਨੀ ਪਈ। ਧਿਆਨ ਰਹੇ ਕਿ ਬੀਜੇਪੀ ਨੂੰ ਛੱਡ ਕੇ ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਪੰਜਾਬ ਵਿੱਚ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਵੀ ਵਿੱਢਿਆ ਹੋਇਆ ਹੈ ਜੋ 2 ਅਕਤੂਬਰ ਤੱਕ ਜਾਰੀ ਰਹੇਗਾ। ਇਸਦੇ ਚੱਲਦਿਆਂ ਖੇਤੀ ਕਾਨੂੰਨ ਦਾ ਵਿਰੋਧ ਚਾਰੇ ਪਾਸੇ ਹੁੰਦਾ ਵੇਖ ਭਾਜਪਾ ਨੇ ਕਾਨੂੰਨ ਦੇ ਹੱਕ ਵਿੱਚ ਰੈਲੀ ਕੱਢਣ ਦੀ ਕੋਸ਼ਿਸ਼ ਕੀਤੀ।

RELATED ARTICLES
POPULAR POSTS