ਕਿਹਾ, ਲੋਕਾਂ ਦਾ ਮਨੋਰੰਜਨ ਕਰਨਾ ਮੇਰੇ ਲਈ ਜ਼ਰੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਹੋਏ ਝਗੜੇ ਤੋਂ ਬਾਅਦ ਕਪਿਲ ਦੇ ਸ਼ੋਅ ਤੋਂ ਦੂਰੀ ਬਣਾ ਚੁੱਕੇ ਸੁਨੀਲ ਗਰੋਵਰ ਇਕ ਵਾਰ ਕਪਿਲ ਦੇ ਸ਼ੋਅ ਵਿਚ ਆ ਰਹੇ ਹਨ। ਸੁਨੀਲ ਗਰੋਵਰ ਨੇ ਆਪਣੇ ਇਕ ਟਵੀਟ ਵਿਚ ਸਾਫ ਕੀਤਾ ਕਿ ਉਹ ਛੇਤੀ ਹੀ ਕਾਮੇਡੀ ਸ਼ੋਅ ਦਾ ਹਿੱਸਾ ਬਣਨਗੇ। ਉਹਨਾਂ ਸਪੱਸ਼ਟ ਕੀਤਾ ਕਿ ਉਹ ਪੈਸੇ ਲਈ ਅਜਿਹਾ ਨਹੀਂ ਕਰ ਰਹੇ ਹਨ ਕਿਉਂਕਿ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਸੁਨੀਲ ਗਰੋਵਰ ਨੇ ਆਪਣੀ ਫੀਸ ਦੁੱਗਣੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਸ ਲਈ ਪੈਸੇ ਜ਼ਰੂਰੀ ਨਹੀਂ ਹੈ, ਉਨ੍ਹਾਂ ਲਈ ਤਾਂ ਲੋਕਾਂ ਦਾ ਮਨੋਰੰਜਨ ਕਰਨਾ ਜ਼ਰੂਰੀ ਹੈ। ਚੇਤੇ ਰਹੇ ਕਿ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਪਿਛਲੇ ਦਿਨੀਂ ਆਸਟਰੇਲੀਆ ਤੋਂ ਵਾਪਸ ਆਉਂਦੇ ਸਮੇਂ ਜਹਾਜ਼ ਵਿਚ ਹੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਸੀ। ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨੂੰ ਅਪਸ਼ਬਦ ਵੀ ਬੋਲੇ ਸਨ।
Check Also
ਹਰਿਆਣਵੀ ਗਾਇਕਾ ਅਤੇ ਡਾਂਸਲਰ ਸਪਨਾ ਚੌਧਰੀ ਅਤੇ ਪਰਿਵਾਰ ਖਿਲਾਫ ਮਾਮਲਾ ਦਰਜ
ਭਾਬੀ ਤੋਂ ਦਾਜ ’ਚ ਕਰੇਟਾ ਗੱਡੀ ਮੰਗਣ ਦਾ ਆਰੋਪ ਪਲਵਲ/ਬਿਊਰੋ ਨਿਊਜ਼ : ਹਰਿਆਣਵੀ ਗਾਇਕਾ ਅਤੇ …