Breaking News
Home / ਕੈਨੇਡਾ / Front / ਸ਼੍ਰੋਮਣੀ ਕਮੇਟੀ ਮੀਡੀਆ ਦੀ ਆਵਾਜ਼ ਦਬਾਉਣ ਦੀ ਬਜਾਏ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ – ਖੋਸੇ

ਸ਼੍ਰੋਮਣੀ ਕਮੇਟੀ ਮੀਡੀਆ ਦੀ ਆਵਾਜ਼ ਦਬਾਉਣ ਦੀ ਬਜਾਏ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ – ਖੋਸੇ

ਸ਼੍ਰੋਮਣੀ ਕਮੇਟੀ ਮੀਡੀਆ ਦੀ ਆਵਾਜ਼ ਦਬਾਉਣ ਦੀ ਬਜਾਏ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ – ਖੋਸੇ
ਚੰਡੀਗੜ੍ਹ / ਪ੍ਰਿੰਸ ਗਰਗ


ਸ਼੍ਰੋਮਣੀ ਕਮੇਟੀ ਨਿਜ਼ਾਮ ਅੰਦਰਲੀਆਂ ਖਾਮੀਆਂ,ਆਪ ਹੁਦਰੀਆਂ ਅਤੇ ਹੈਂਕੜਬਾਜ਼ ਰਵੱਈਏ ਖਿਲਾਫ ਪ੍ਰੀਤ ਸਿੰਘ ਸੈਣੀ ਨਾਮਕ ਇੱਕ ਨੌਜੁਆਨ ਪੱਤਰਕਾਰ ਨੇ ਬੀਤੇ ਕੁਝ ਸਮੇਂ ਤੋਂ ਨਿਰੰਤਰ ਆਪਣੇ ਵੈਬ ਚੈਨਲ ਦੇ ਮਾਧਿਅਮ ਰਾਹੀਂ ਮੁਹਾਜ ਖੋਲਿਆ ਸੀ ।ਜਿਸ ਤੋਂ ਤਿਲਮਿਲਾ ਕੇ ਸ਼੍ਰੋਮਣੀ ਕਮੇਟੀ ਨੇ ਪ੍ਰੀਤ ਸੈਣੀ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਵੱਖ ਵੱਖ ਪੁਲਿਸ ਥਾਣਿਆਂ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਪਾਸ ਲਿਖਤੀ ਸ਼ਿਕਾਇਤਾਂ ਦਰਜ ਕਰਵਾਈਆਂ।ਪੁਲਿਸ ਪ੍ਰਸ਼ਾਸ਼ਨ ਵੱਲੋਂ ਪ੍ਰੀਤ ਸੈਣੀ ਖਿਲਾਫ ਬਕਾਇਦਾ ਧਾਰਾ 295/Aਤਹਿਤ ਪਰਚਾ ਦਰਜ ਕੀਤਾ ਗਿਆ ।

ਪ੍ਰੀਤ ਸੈਣੀ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਵਿੱਚ ਸ਼੍ਰੋਮਣੀ ਕਮੇਟੀ ਇਸ ਹਦੱ ਤੱਕ  ਨਿੱਘਰ ਗਈ ਕਿ ਉਸ ਦੇ ਖਿਲਾਫ ਕਮੇਟੀ ਦੇ ਵੱਖ ਵੱਖ ਮੁਲਾਜਮਾਂ ਵੱਲੋਂ ਆਪਣੇ ਹੀ ਆਈ.ਟੀ.ਵਿੰਗ ਰਾਹੀਂ ਸਪੱਸ਼ਟੀਕਰਨ ਦਿੱਤੇ ਗਏ।ਪੂਰੀ ਵਾਹ ਲਾਈ ਗਈ ਇਹ ਸਿੱਧ ਕਰਨ ਲਈ ਕਿ ਸ਼੍ਰੋਮਣੀ ਕਮੇਟੀ ਤਾਂ ਪੂਰੀ ਤਰ੍ਹਾਂ ਨੁਕਸ ਰਹਿਤ ਸੰਸਥਾ ਹੈ, ਇੱਥੇ ਕਦੇ ਕੋਈ ਘੁਟਾਲਾ ,ਕੋਈ ਕੁਤਾਹੀ ,ਕੋਈ ਗੈਰ ਸਿਧਾਂਤਕ ਕਾਰਜ ਹੋਇਆ ਹੀ ਨਹੀ ।ਜਦੋਂ ਕਿ  ਤਲਖ ਸੱਚ ਹੈ ਕਿ ਸਾਲ 2020 ਵਿੱਚ ਹੀ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਘੱਟ ਪਾਏ ਜਾਣ ਦਾ ਵੱਡਾ ਸਕੈਂਡਲ ਸ਼੍ਰੋਮਣੀ ਕਮੇਟੀ ਨੇ ਆਪ ਹੀ ਨਸ਼ਰ ਕੀਤਾ ਸੀ।ਸ਼੍ਰੋਮਣੀ ਕਮੇਟੀ ਨੇ ਮਾਮਲੇ ਦੀ ਬਕਾਇਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜਾਂਚ ਕਰਵਾਈ(ਜੋ ਕਿ ਕਮੇਟੀ ਦੇ 100 ਸਾਲਾ ਇਤਿਹਾਸ ਵਿੱਚ ਪਹਿਲੀ ਕਾਰਵਾਈ)ਹੈ।ਸ਼੍ਰੋਮਣੀ ਕਮੇਟੀ ਦਾ ਚੀਫ ਸਕੱਤਰ,ਸਕੱਤਰ,ਦੋ ਮੀਤ ਸਕੱਤਰ, ਸੁਪਰਵਾਈਜ਼ਰ,ਅਕਾਉਂਟੈਂਟ,ਸਹਾਕਿ ਅਕਾਉਂਟੈਂਟ,ਕਲਰਕ ਅਤੇ ਜਿਲਦ ਸਾਜ ਵੀ ਇਸ ਮਾਮਲੇ ‘ਚ ਦੋਸ਼ੀ ਐਲਾਨੇ ਗਏ ।ਸ਼੍ਰੋਮਣੀ ਕਮੇਟੀ ਦੇ ਖਾਤਿਆਂ ਦਾ ਆਡਿਟ ਕਰਨ ਵਾਲਾ ਚਾਰਟਰਡ ਅਕਾਊਂਟੈਂਟ ,ਵਿਵਾਦਤ ਸਮੇਂ ਦੌਰਾਨ ਡਿਊਟੀ ਚ ਕੁਤਾਹੀ ਦਾ ਦੋਸ਼ੀ ਪਾਇਆ ਗਿਆ ਤੇ ਉਸਨੂੰ ਦਿੱਤੀ ਤਨਖਾਹ 7ਕਰੋੜ 50 ਲੱਖ ਰੁਪਏ ਵਸੂਲਣ ਦਾ ਫੈਸਲਾ ਲਿਆ ਗਿਆ ਪਰ ਕਮੇਟੀ ਨੇ ਸਦੀ ਦੇ ਸਭ ਤੋਂ ਵੱਡੇ ਘੁਟਾਲੇ/ਲਾਪਰਵਾਹੀ ਦੇ ਦੋਸ਼ੀਆਂ ਖਿਲਾਫ ਪੁਲਿਸ ਕੇਸ ਦਰਜ ਨਹੀ ਕਰਵਾਇਆ ਤੇ ਹੁਣ ਮੁਅੱਤਲ ਜਾਂ ਨੌਕਰੀ ਤੋਂ ਵਿਹਲੇ ਕੀਤੇ ਮੁਲਾਜਮ, ਕਮੇਟੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਧੂਹੀ ਫਿਰਦੇ ਹਨ ।ਇਸੇ ਮਾਮਲੇ ‘ਚ ਪਾਰਦਰਸ਼ੀ ਜਾਂਚ ਦੀ ਮੰਗ ਕਰਦੀਆਂ ਵੱਖ ਵੱਖ ਪੰਥਕ ਧਿਰਾਂ ਨਾਲ ਸਬੰਧਤ ਸਿੰਘਾਂ ਤੇ ਸਿੰਘਣੀਆਂ ਨੂੰ ਸ਼੍ਰੋਮਣੀ ਕਮੇਟੀ ਦੀ ਗੁੰਡਾ ਬ੍ਰਿਗੇਡ ਨੇ ਅਕਤੂਬਰ 2020 ਵਿੱਚ ਲਾਠੀਆਂ ਨਾਲ ਛੱਲੀਆਂ ਵਾਂਗ  ਕੁੱਟਿਆ ਸੀ।ਪੁਲਿਸ ਕੇਸ ਦਰਜ ਕਰਵਾਇਆ ਲੇਕਿਨ ਸਿੱਖ ਕੌਮ ਨੂੰ ਇਨਸਾਫ ਨਹੀ ਦਿੱਤਾ ਗਿਆ।ਕੁਝ ਸਮਾਂ ਪਹਿਲਾਂ ਹੀ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕਮੇਟੀ ਵੱਲੋਂ ਅਨੰਦਪੁਰ ਸਾਹਿਬ ਵਿਖੇ 70 ਲੱਖ ਰੁਪਏ ਦੀ ਕੀਮਤਨ ਕੋਠੀ ਦੋ ਕਰੋੜ 70 ਲੱਖ ਰੁਪਏ ਚ ਖ੍ਰੀਦੇ ਜਾਣ ਦਾ ਮਾਮਲਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਤੱਕ ਪਹੁੰਚਾਇਆ ।ਅਜੇਹੇ ਹੋਰ ਅਨਗਿਣਤ ਮਾਮਲੇ ਹਨ ਜਿਥੇ ਸ਼੍ਰੋਮਣੀ ਕਮੇਟੀ ਮੁਲਾਜਮਾਂ ਵਲੋਂ ਲੰਗਰ ਦੇ ਸੁੱਕੇ ਪ੍ਰਸ਼ਾਦਿਆਂ ਦੀ ਵੱਟਕ ਰਕਮ ਕਮੇਟੀ ਖਾਤੇ ‘ਚ ਜਮ੍ਹਾ ਨਾ ਕਰਾਉਣ ਦਾ ਮਾਮਲਾ ਵੀ ਸ਼ਾਮਲ ਹੈ ।

ਅੱਜ ਅਸੀ ਪ੍ਰੈੱਸ ਦੇ ਮਾਧਿਅਮ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਸਖ਼ਤ ਸ਼ਬਦਾਂ ਵਿੱਚ ਕਹਿਣਾ ਚਾਹੁੰਦੇ ਹਾਂ ਕਿ ਮੀਡੀਆ ਨੂੰ ਦਬਾਉਣ ਦੀ ਬਜਾਏ ਭਿ੍ਸ਼ਟਾਚਾਰ ਕਰਨ ਵਾਲੀਆਂ ਕਾਲੀਆਂ ਭੇਡਾਂ ਨੂੰ ਤੁਰੰਤ ਨੱਥ ਪਾਈ ਜਾਵੇ। ਸਿੱਖ ਜਥੇਬੰਦੀਆਂ ਹਮੇਸ਼ਾ ਹੀ ਸੱਚ ਬੋਲਣ ਵਾਲਿਆਂ ਦੇ ਹੱਕ ‘ਚ ਡਟ ਕੇ ਖੜ੍ਹੀਆਂ ਹਨ। ਇਸ ਮੌਕੇ ਭਾਈ ਸੁਖਜੀਤ ਸਿੰਘ ਖੋਸੇ ,  ਭਾਈ ਮਨਜੀਤ ਸਿੰਘ ਝਬਾਲ , ਭਾਈ ਦਿਲਬਾਗ ਸਿੰਘ , ਬਾਬਾ ਬਲਕਾਰ ਸਿੰਘ , ਪਰਮਜੀਤ ਸਿੰਘ ਖਾਲਸਾ , ਸਤਨਾਮ ਸਿੰਘ ਅਤੇ ਹੋਰ ਕਈ ਜੱਥੇਬੰਦੀਆਂ ਦੇ ਆਗੂ ਮੌਜੂਦ ਸਨ।

Check Also

ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਦੀ ਬੀਬੀ ਦੀਆਂ ਤਸਵੀਰਾਂ ਹੋਈਆਂ ਵਾਇਰਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਿਆਰਿਆਂ ’ਚ ਮਚਿਆ ਹੜਕੰਪ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ …