ਅੰਮ੍ਰਿਤਸਰ/ਬਿਊਰੋ ਨਿਊਜ਼
ਸ਼ਨੀਵਾਰ ਦੀ ਰਾਤ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਆਈ ਹਨ੍ਹੇਰੀ ਅਤੇ ਝੱਖੜ ਨੇ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਉਥੇ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਪੰਜ ਗੁੰਬਦ ਧਰਤੀ ‘ਤੇ ਆ ਡਿੱਗੇ, ਜਿਸ ਨਾਲ ਇਹ ਮਾਮਲਾ ਤੂਲ ਫੜ ਗਿਆ ਕਿ ਪਾਕਿਸਤਾਨ ਨੇ ਗੁਰਦੁਆਰਾ ਸਾਹਿਬ ਦੇ ਗਲਿਆਰੇ ਨੂੰ ਤਿਆਰ ਕਰਨ ਵੇਲੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਹੈ ਤੇ ਇਹ ਵੀ ਗੱਲ ਸਾਹਮਣੇ ਆਏ ਕਿ ਗਲਿਆਰੇ ਦੇ ਅੰਦਰ ਡਿਓੜੀ ਅਤੇ ਹੋਰ ਥਾਵਾਂ ‘ਤੇ ਨਵੇਂ ਸਥਾਪਤ ਕੀਤੇ ਉਕਤ ਗੁੰਬਦ ਸਮਿੰਟ ਦੀ ਬਜਾਏ ਫਾਈਬਲ ਦੇ ਬਣੇ ਹੋਏ ਸਨ। ਇਸ ਦੌਰਾਨ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਗੁੰਬਦਾਂ ਨੂੰ ਮੁੜ ਸਥਾਪਤ ਕਰ ਦਿੱਤਾ ਗਿਆ ਹੈ। ਇਹ 24 ਘੰਟਿਆਂ ਵਿਚ ਹੀ ਮੁੜ ਸਥਾਪਤ ਕਰ ਦਿੱਤੇ ਗਏ ਹਨ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …