19.4 C
Toronto
Friday, September 19, 2025
spot_img
Homeਪੰਜਾਬ'ਆਪ' ਦੇ ਫਰੀਦਕੋਟ ਤੋਂ ਐਮਪੀ ਸਾਧੂ ਸਿੰਘ ਨੂੰ ਪੀਏ ਨੇ ਹੀ ਠੱਗਿਆ

‘ਆਪ’ ਦੇ ਫਰੀਦਕੋਟ ਤੋਂ ਐਮਪੀ ਸਾਧੂ ਸਿੰਘ ਨੂੰ ਪੀਏ ਨੇ ਹੀ ਠੱਗਿਆ

ਗੁਰਸੇਵਕ ਨੇ 33 ਲੱਖ ਰੁਪਏ ਦਾ ਲਾਇਆ ਚੂਨਾ
ਫਰੀਦਕੋਟ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਨੇ ਆਪਣੇ ਪੀਏ ਗੁਰਸੇਵਕ ਸਿੰਘ ਖ਼ਿਲਾਫ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਗੁਰਸੇਵਕ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਉਸ ਨੇ ਈਟੀਐਮ ਦੀ ਦੁਰਵਰਤੋਂ ਕਰਕੇ 33 ਲੱਖ ਤੋਂ ਜ਼ਿਆਦਾ ਰੁਪਏ ਕੱਢਵਾਏ ਹਨ।
ਉਨ੍ਹਾਂ ਸ਼ਿਕਾਇਤ ਵਿਚ ਕਿਹਾ ਹੈ ਕਿ ਗੁਰਸੇਵਕ ਉਨ੍ਹਾਂ ਨਾਲ ਪਿਛਲੇ ਤਿੰਨ ਸਾਲਾਂ ਤੋਂ ਹੈ। ਇਸੇ ਦਰਮਿਆਨ ਲੋਕ ਸਭਾ ਦਾ ਏਟੀਐਮ ਗੁਰਸੇਵਕ ਕੋਲ ਹੀ ਰਿਹਾ ਹੈ ਤੇ ਉਹ ਹੀ ਪੈਸੇ ਕਢਾਉਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਕਾਊਂਟ ਚੈੱਕ ਕੀਤਾ ਤਾਂ ਮੈਂ ਹੈਰਾਨ ਰਹਿ ਗਿਆ ਕਿ ਮੇਰੇ ਮਰਜ਼ੀ ਤੋਂ ਬਿਨਾ ਪੈਸੇ ਕਢਵਾਏ ਗਏ ਸਨ। ਪ੍ਰੋ. ਸਾਧੂ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਨੇ ਗੁਰਸੇਵਕ ਸਿੰਘ ਖ਼ਿਲਾਫ ਧਾਰਾ 406 ਤੇ 420 ਦਾ ਕੇਸ ਦਰਜ ਕਰ ਲਿਆ ਹੈ।

 

RELATED ARTICLES
POPULAR POSTS