19.4 C
Toronto
Monday, October 12, 2026
spot_img
Homeਪੰਜਾਬਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, 2022 'ਚ ਉਸੇ ਪਾਰਟੀ ਦੀ ਸਰਕਾਰ...

ਸਿੱਧੂ ਜਿਸ ਵੀ ਪਾਰਟੀ ‘ਚ ਜਾਣਗੇ, 2022 ‘ਚ ਉਸੇ ਪਾਰਟੀ ਦੀ ਸਰਕਾਰ ਬਣੇਗੀ

ਸਿੱਧੂ ਜਿਸ ਵੀ ਪਾਰਟੀ ‘ਚ ਜਾਣਗੇ, 2022 ‘ਚ ਉਸੇ ਪਾਰਟੀ ਦੀ ਸਰਕਾਰ ਬਣੇਗੀਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਦਾਅਵਾ
ਜਲੰਧਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਮੈਂਬਰਾਂ ਨੇ ਪੰਜਾਬ ਦੇ ਹਾਲਾਤ ਨੂੰ ਲੈ ਕੇ ਜਲੰਧਰ ਵਿਚ ਇਕ ਮੀਟਿੰਗ ਕੀਤੀ। ਜਾਣਕਾਰੀ ਮਿਲੀ ਹੈ ਕਿ ਇਸ ਮੀਟਿੰਗ ਵਿਚ ਜ਼ਿਆਦਾ ਫੋਕਸ ਨਵਜੋਤ ਸਿੱਧੂ ‘ਤੇ ਹੀ ਰਿਹਾ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਸ ਸਮੇਂ ਪੰਜਾਬ ‘ਚ ਸਭ ਤੋਂ ਵੱਧ ਮਸ਼ਹੂਰ ਹਨ। ਉਨ੍ਹਾਂ ਕਿਹਾ ਕਿ ਸਿੱਧੂ ਜਿਸ ਵੀ ਪਾਰਟੀ ‘ਚ ਜਾਣਗੇ, ਸਾਲ 2022 ‘ਚ ਉਸੇ ਦੀ ਸਰਕਾਰ ਬਣੇਗੀ। ਇਸ ਤੋਂ ਪਹਿਲਾਂ ਟਕਸਾਲੀ ਆਗੂ ਕਈ ਵਾਰ ਸਿੱਧੂ ਨੂੰ ਆਪਣੀ ਪਾਰਟੀ ਵਿਚ ਆਉਣ ਲਈ ਸੱਦਾ ਵੀ ਦੇ ਚੁੱਕੇ ਹਨ, ਪਰ ਸਿੱਧੂ ਹਾਲੇ ਤੱਕ ਖਾਮੋਸ਼ ਹੀ ਹਨ।
ਉਧਰ ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਦਾਅਵਾ ਕਰ ਦਿੱਤਾ ਕਿ ਉਹ ਐਸ.ਜੀ.ਪੀ.ਸੀ. ਵਿਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਪੋਲ ਖੋਲ੍ਹਣਗੇ। ਢੀਂਡਸਾ ਨੇ ਕਿਹਾ ਕਿ ਉਹ ਐਸ.ਜੀ.ਪੀ.ਸੀ ਚੋਣਾਂ ਲੜ ਕੇ ਇਸ ਵਿਚ ਹੋਏ ਕਰੋੜਾਂ ਦੇ ਘਪਲਿਆਂ ਨੂੰ ਸਾਰਿਆਂ ਦੇ ਸਾਹਮਣੇ ਲਿਆਉਣਗੇ। ਅਕਾਲੀ-ਭਾਜਪਾ ਗਠਜੋੜ ਟੁੱਟਣ ਸਬੰਧੀ ਉਨ੍ਹਾਂ ਦਾ ਕਹਿਣਾ ਸੀ ਕਿ ਦੇਖਦੇ ਰਹੋ ਅਜੇ ਹੋਰ ਵੀ ਬਹੁਤ ਕੁਝ ਹੋਣਾ ਬਾਕੀ ਹੈ।

RELATED ARTICLES
POPULAR POSTS