14.6 C
Toronto
Thursday, October 16, 2025
spot_img
Homeਪੰਜਾਬ26 ਜਨਵਰੀ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਮਿਲੀ ਮਨਜੂਰੀ

26 ਜਨਵਰੀ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਮਿਲੀ ਮਨਜੂਰੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ਝਾਕੀ
ਚੰਡੀਗੜ੍ਹ/ਬਿਊਰੋ ਨਿਊਜ਼
ਇਸ ਸਾਲ 26 ਜਨਵਰੀ ਗਣਤੰਤਰ ਦਿਵਸ ‘ਤੇ ਪੰਜਾਬ ਸਰਕਾਰ ਦੀ ਝਾਕੀ ਨੂੰ ਮਨਜੂਰੀ ਮਿਲ ਗਈ ਹੈ। ਇਸ ਵਾਰ ਪੰਜਾਬ ਦੀ ਝਾਕੀ ਦਾ ਥੀਮ ਬੇਹੱਦ ਖਾਸ ਹੋਵੇਗਾ। ਇਸ ਝਾਕੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਝਾਕੀ ‘ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ’ ਦਾ ਸੰਦੇਸ਼ ਦੇਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜਾਬ ਦੀ ਝਾਕੀ ਜਲ੍ਹਿਆਂਵਾਲਾ ਬਾਗ ਨੂੰ ਸਮਰਪਿਤ ਸੀ। ਇਸ ਤੋਂ ਪਹਿਲਾਂ ਪੰਜਾਬ ਵਲੋਂ ‘ਸੰਗਤ ਤੇ ਪੰਗਤ’ ਵਿਸ਼ੇ ਉਤੇ ਵੀ ਝਾਕੀ ਪੇਸ਼ ਕੀਤੀ ਗਈ ਸੀ, ਜੋ ਕਿ ਮਨੁੱਖਤਾ ਤੇ ਫਿਰਕੂ ਸਦਭਾਵਨਾ ਨੂੰ ਦਰਸਾ ਰਹੀ ਸੀ। ਇਸ ਵਾਰ ਪੰਜਾਬ ਦੀ ਝਾਕੀ ਰਾਹੀਂ ਬਾਬੇ ਨਾਨਕ ਦੇ ਸੰਦੇਸ਼ ਨੂੰ ਸਾਂਝਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਮੇਤ 15 ਰਾਜਾਂ ਦੀਆਂ ਝਾਕੀਆਂ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਹੋਣਗੀਆਂ।

RELATED ARTICLES
POPULAR POSTS