1.9 C
Toronto
Thursday, November 27, 2025
spot_img
Homeਪੰਜਾਬਅੰਮ੍ਰਿਤਸਰ 'ਚ ਜਨਤਕ ਦੂਰੀ ਦੀ ਉਲੰਘਣਾ

ਅੰਮ੍ਰਿਤਸਰ ‘ਚ ਜਨਤਕ ਦੂਰੀ ਦੀ ਉਲੰਘਣਾ

ਲੋਕਾਂ ਨੇ ਕਰਫਿਊ ਦੀਆਂ ਉਡਾਈਆਂ ਧੱਜੀਆਂ

ਅੰਮ੍ਰਿਤਸਰ/ਬਿਊਰੋ ਨਿਊਜ਼
ਕਰੋਨਾ ਵਾਇਰਸ ਕਾਰਨ ਪੂਰੇ ਪੰਜਾਬ ਵਿੱਚ ਕਰਫਿਊ ਲੱਗਿਆ ਹੋਇਆ ਹੈ ਅਤੇ ਦੇਸ਼ ਵਿਆਪੀ ਲੌਕਡਾਉਨ ਨੂੰ ਵੀ 3 ਮਈ ਤੱਕ ਵਧਾਇਆ ਗਿਆ ਹੈ। ਪਰ ਇਸੇ ਦੌਰਾਨ ਅੰਮ੍ਰਿਤਸਰ ਦੇ ਭਗਤਵਾਲਾ ਵਿੱਚ ਕਰਫਿਊ ਭੰਗ ਕਰਨ ਵਾਲੇ ਲੋਕਾਂ ਨੇ ਜਨਤਕ ਦੂਰੀ ਦੀਆਂ ਧੱਜੀਆਂ ਉੱਡਾਈਆਂ। ਲੋਕ ਕਰਫਿਊ, ਕੋਰੋਨਾ ਵਾਇਰਸ ਅਤੇ ਲੌਕਡਾਊਨ ਤੋਂ ਬਿਨ੍ਹਾਂ ਡਰੇ ਵੱਡੀ ਗਿਣਤੀ ‘ਚ ਸੜਕਾਂ ਤੇ ਉਤਰ ਆਏ।ਜਦੋਂ ਫਾਟਕ ਬੰਦ ਹੋਇਆ ਤਾਂ ਭੀੜ ਜਮ੍ਹਾਂ ਹੋ ਗਈ। ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਲੋਕਾਂ ਅੱਗੇ ਪੁਲਿਸ ਵੀ ਬੇਵਸ ਨਜ਼ਰ ਆਈ। ਹਾਲਾਂਕਿ ਪੁਲਿਸ ਨੇ ਇਨ੍ਹਾਂ ਲੋਕਾਂ ‘ਤੇ ਸਖਤੀ ਵਿਖਾਈ ਅਤੇ ਵਾਹਨਾਂ ਦੇ ਚਲਾਨ ਵੀ ਕੱਟੇ। ਪੁਲਿਸ ਦੇ ਸੀਨੀਅਰ ਅਫਸਰਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਬਿਮਾਰੀ ਦੀ ਗੰਭੀਰਤਾ ਨੂੰ ਸਮਝਣ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਣ ਲਈ ਲਗਾਤਾਰ ਕਹਿ ਰਹੇ ਹਨ।

RELATED ARTICLES
POPULAR POSTS