Breaking News
Home / ਪੰਜਾਬ / ਅੰਮ੍ਰਿਤਸਰ ਵਿਚ ਭਿਆਨਕ ਸੜਕ ਹਾਦਸਾ, 7 ਮੌਤਾਂ

ਅੰਮ੍ਰਿਤਸਰ ਵਿਚ ਭਿਆਨਕ ਸੜਕ ਹਾਦਸਾ, 7 ਮੌਤਾਂ

ਮ੍ਰਿਤਕ ਸਾਰੇ ਵਿਅਕਤੀ ਹਰਿਆਣਾ ਨਾਲ ਸਬੰਧਤ
ਅੰਮ੍ਰਿਤਸਰ/ਬਿਊਰੋ ਨਿਊਜ਼
ਤੇਜ਼ ਰਫਤਾਰੀ ਤੇ ਚੱਲਦਿਆਂ ਪੰਜਾਬ ਵਿਚ ਦਿਨੋਂ ਦਿਨ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ ਅੱਜ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਜਲੰਧਰ ਰੋਡ ਉਤੇ ਅੱਜ ਸਵੇਰੇ ਇਕ ਸਕਾਰਪੀਓ ਗੱਡੀ ਢਾਬੇ ਅੱਗੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਸਕਾਰਪੀਓ ਵਿਚ ਸਵਾਰ 3 ਮਹਿਲਾਵਾਂ, 3 ਪੁਰਸ਼ ਤੇ ਇਕ ਛੋਟਾ ਬੱਚਾ ਮਾਰਿਆ ਗਿਆ। ਸਕਾਰਪੀਓ ਵਿਚ ਸਵਾਰ ਵਿਅਕਤੀ ਹਰਿਆਣਾ ਰਾਜ ਨਾਲ ਸਬੰਧਤ ਸਨ ਜੋ ਕਿ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਵਾਪਸ ਹਰਿਆਣਾ ਜਾ ਰਹੇ ਸਨ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …