Home / ਮੁੱਖ ਲੇਖ / ਟੋਰਾਟੋ ਤੋ ਦਿੱਲੀ ਸਿੱਧੀ ਫਲਾਈਟ ਮਾਰਚ ਵਿੱਚ ਸ਼ੁਰੂ ਹੋਵੇਗੀ

ਟੋਰਾਟੋ ਤੋ ਦਿੱਲੀ ਸਿੱਧੀ ਫਲਾਈਟ ਮਾਰਚ ਵਿੱਚ ਸ਼ੁਰੂ ਹੋਵੇਗੀ

 

ਟੋਰਾਟੋ  : ਏਅਰ ਇੰਡੀਆ ਦੁਆਰਾ ਮਾਰਚ ਮਹੀਨੇ ਤੋ ਟੋਰਾਟੋ ਤੇ ਨਵੀ ਦਿੱਲੀ ਵਿਚਾਲੇ ਸਿੱਧੀ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਪਹਿਲਾ ਇਹ ਸਰਵਿਸ ਹਫਤੇ ਵਿਚ ਤਿੰਨ ਵਾਰ ਹੁੰਦੀ ਸੀ, ਪਰ ਇਸ ਦੀ ਕਾਮਯਾਬੀ ਨੂੰ ਦੇਖਦੇ ਹੋਏ 29 ਮਾਰਚ ਤੋ ਇਸ ਨੂੰ ਰੋਜ਼ਾਨਾ ਫਲਾਈਟ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਲੋਕਲ ਬਿਜ਼ਨਸਜ਼, ਟੂਰਿਸਟਾ ਅਤੇ ਹੋਰ ਲੋਕਾ ਨੂੰ ਬਹੁਤ ਫਾਇਦਾ ਹੋਵੇਗਾ। ਏਅਰ ਇੰਡੀਆ ਦੁਆਰਾ ਟੋਰਾਟੋ ਅਤੇ ਦਿਲੀ ਵਿਚਾਲੇ 2012 ਤੱਕ ਸਿੱਧੀ ਫਲਾਈਟ ਚਲਾਉਦਾ ਸੀ। ਬਾਦ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ। ਨਵੀ ਸਰਵਿਸ ਦੇ ਸ਼ੁਰੂ ਹੋਣ ਨਾਲ ਏਅਰ ਇੰਡੀਆ ਦੁਆਰਾ ਆਪਣੇ ਯਾਤਰੀਆ ਨੂੰ ਕਿਰਾਏ, ਬੈਗੇਜ ਅਲਾਉਸ ਅਤੇ ਫੂਡਦੇ ਮਾਮਲੇ ਵਿੱਚ ਕਈ ਆਕਰਸ਼ਕ ਪੇਸ਼ਕਸ਼ਾ ਕੀਤੀਆ ਜਾ ਰਹੀਆ ਹਨ। ਟੋਰਾਟੋ ਕੈਨੇਡਾ ਦਾ ਸਭ ਤੋ ਵੱਡਾ ਸ਼ਹਿਰ ਹੈ ਤੇ ਟੋਰਾਟੋ ਪੀਅਰਸਨ ਮੁਲਕ ਦਾ ਸਭ ਤੋ ਵੱਡਾ ਏਅਰਪੋਰਟ ਹੈ। ਇਹ ਨਵੀ ਸਰਵਿਸ ਏਅਰਪੋਰਟ ਦੁਆਰਾ ਕੈਨੇਡੀਅਨਜ਼ ਦੇ ਵੱਖ ਵੱਖ ਗਲੋਬਲ ਟਿਕਾਣਿਆ ਨਾਲ ਸੰਪਰਕ ਨੂੰ ਬੇਹਤਰ ਬਣਾਉਣ ਲਈ ਕੀਤੇ ਜਾ ਰਹੇ ਯਤਨਾ ਦਾ ਸਿੱਟਾ ਹੈ। ਇਸ ਸਰਵਿਸ ਦੇ ਉਦਘਾਟਨ ਵੇਲੇ ਪਿਛਲੇ ਸਾਲ ਇੰਡੀਆ ਦੇ ਸਿਵਲ ਏਵੀਏਸ਼ਨ ਮਨਿਸਟਰ ਹਰਦੀਪ ਸਿੰਘ ਪੁਰੀ ਅਤੇ ਏਅਰ ਇੰਡੀਆ ਚੇਅਰਮੈਨ ਅਸ਼ਵਨੀ ਲੋਹਾਨੀ ਵੀ ਸ਼ਾਮਲ ਹੋਏ ਸਨ। ਡਾਇਰੈਕਟ ਫਲਾਈਟਸ ਲਈ ਬੁਕਿੰਗਜ਼ ਸ਼ੁਰੂ ਹੋ ਚੁੱਕੀਆ ਹਨ। ਇਹ ਫਲਾਈਟ ਕਰੀਬ ਚੌਦਾ੬ ਘੰਟੇ ਲੰਬੀ ਹੈ। ਵਧੇਰੇ ਜਾਣਕਾਰੀ ਲਈ ਏਅਰ ਇੰਡੀਆ ਦੀ ਵੈਬਸਾਈਟ ਦੇਖੀ ਜਾ ਸਕਦੀ ਹੈ: airindia.in

Check Also

ਖੇਤੀ ਕਾਨੂੰਨ : ਕਾਰਪੋਰੇਟ ਹੱਲੇ ਦਾ ਟਾਕਰਾ ਕਰਨਾ ਜ਼ਰੂਰੀ

ਮੋਹਨ ਸਿੰਘ (ਡਾ.) ਭਾਰਤ ਅੰਦਰ ਹਜ਼ਾਰਾਂ ਸਾਲਾਂ ਤੋਂ ਚਲੇ ਆ ਰਹੇ ਏਸ਼ਿਆਈ ਪੈਦਾਵਾਰੀ ਢੰਗ ਦੇ …