15.5 C
Toronto
Friday, September 19, 2025
spot_img
Homeਪੰਜਾਬਦਿੱਲੀ-ਲੁਧਿਆਣਾ ਵਿਚਾਲੇ ਉਡਾਣਾਂ ਮੁੜ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਸਹਿਮਤ

ਦਿੱਲੀ-ਲੁਧਿਆਣਾ ਵਿਚਾਲੇ ਉਡਾਣਾਂ ਮੁੜ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਸਹਿਮਤ

ਗਰਮੀਆਂ ਦੇ ਸੀਜ਼ਨ ਤੋਂ ਪਹਿਲਾਂ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ
ਲੁਧਿਆਣਾ/ਬਿਊਰੋ ਨਿਊਜ਼ : ਕੇਂਦਰ ਸਰਕਾਰ ਨੇ ਲੁਧਿਆਣਾ ਤੋਂ ਦਿੱਲੀ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਆਉਣ ਵਾਲੀਆਂ ਗਰਮੀਆਂ ਦੇ ਸੀਜ਼ਨ ਤੋਂ ਪਹਿਲਾਂ ਉਡਾਣਾਂ ਸ਼ੁਰੂ ਹੋਣਗੀਆਂ।
ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਇੱਕ ਅਧਿਕਾਰਤ ਪੱਤਰ ਰਾਹੀਂ ਲੁਧਿਆਣਾ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਸੂਚਿਤ ਕੀਤਾ ਹੈ ਕਿ ‘ਉਡਾਨ’ (ਉੜੇ ਦੇਸ਼ ਕਾ ਆਮ ਨਾਗਰਿਕ) ਰੂਟ ‘ਲੁਧਿਆਣਾ-ਦਿੱਲੀ-ਲੁਧਿਆਣਾ’ ਮੈਸਰਜ਼ ਅਲਾਇੰਸ ਏਅਰ ਨੂੰ 2017 ਵਿੱਚ ਦਿੱਤਾ ਗਿਆ ਸੀ।
ਏਅਰਲਾਈਨ ਨੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ 31 ਅਗਸਤ, 2020 ਨੂੰ ਇਸ ਰੂਟ ‘ਤੇ ਸੇਵਾ ਬੰਦ ਕਰ ਦਿੱਤੀ ਗਈ ਸੀ।
ਮੌਜੂਦਾ ਸਮੇਂ ਵਿੱਚ ਲੁਧਿਆਣਾ ਹਵਾਈ ਅੱਡੇ ‘ਤੇ ਕੋਈ ਨਿਰਧਾਰਤ ਉਡਾਣ ਸੰਚਾਲਨ ਨਹੀਂ ਹੈ। ‘ਉਡਾਨ’ ਰੂਟ ‘ਹਿੰਡਨ ਲੁਧਿਆਣਾ ਹਿੰਡਨ’ ਨੂੰ 19-ਸੀਟਰ ਜਹਾਜ਼ਾਂ ਲਈ ਬੋਲੀ ਤਹਿਤ ਮੈਸਰਜ਼ ਬਿੱਗ ਚਾਰਟਰਜ਼ ਨੂੰ ਦਿੱਤਾ ਗਿਆ ਹੈ। ਉਨ੍ਹਾਂ ਸੰਜੀਵ ਅਰੋੜਾ ਨੂੰ ਸੂਚਿਤ ਕੀਤਾ ਹੈ ਕਿ ਲੁਧਿਆਣਾ ਲਈ ਉਡਾਣਾਂ ‘ਤੇ ਵਿਚਾਰ ਕਰਨ ਸਬੰਧੀ ਸਾਰੀਆਂ ਏਅਰਲਾਈਨਾਂ ਨੂੰ ਆਪਣੀ ਬੇਨਤੀ ਭੇਜ ਦਿੱਤੀ ਹੈ। ਅਰੋੜਾ ਨੇ ਸਿੰਧੀਆ ਨੂੰ ਲਿਖਿਆ ਸੀ ਕਿ ‘ਉਡਾਨ’ ਦੇ ਤਹਿਤ ਲੁਧਿਆਣਾ ਲਈ ਜੋ ਉਡਾਣਾਂ ਚਲਦੀਆਂ ਸਨ, ਉਹ ਕੋਵਿਡ ਦੇ ਸਮੇਂ ਦੌਰਾਨ ਬੰਦ ਹੋ ਗਈਆਂ ਸਨ।
ਸੰਜੀਵ ਅਰੋੜਾ ਵੱਲੋਂ ਕੇਂਦਰੀ ਮੰਤਰੀ ਦਾ ਧੰਨਵਾਦ
ਸੰਜੀਵ ਅਰੋੜਾ ਨੇ ਕਿਹਾ ਕਿ ਉਹ ਖੁਸ਼ ਹਨ ਕਿ ਉਨ੍ਹਾਂ ਦੇ ਠੋਸ ਯਤਨਾਂ ਦੇ ਕੁਝ ਨਤੀਜੇ ਸਾਹਮਣੇ ਆਏ ਹਨ।
ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਵਪਾਰੀ ਵਰਗ ਲਈ ਹੀ ਨਹੀਂ ਸਗੋਂ, ਆਮ ਲੋਕਾਂ ਲਈ ਵੀ ਬਹੁਤ ਲਾਹੇਵੰਦ ਸਾਬਤ ਹੋਵੇਗਾ।

 

RELATED ARTICLES
POPULAR POSTS