7.7 C
Toronto
Sunday, May 24, 2026
spot_img
Homeਪੰਜਾਬਮਜੀਠੀਆ ਦੋ ਹਲਕਿਆਂ ਤੋਂ ਚੋਣ ਲੜੇ ਜਾਂ ਛੇ ਹਲਕਿਆਂ ਤੋਂ ਉਸ ਦੀ...

ਮਜੀਠੀਆ ਦੋ ਹਲਕਿਆਂ ਤੋਂ ਚੋਣ ਲੜੇ ਜਾਂ ਛੇ ਹਲਕਿਆਂ ਤੋਂ ਉਸ ਦੀ ਹਾਰ ਪੱਕੀ : ਨਵਜੋਤ ਕੌਰ ਸਿੱਧੂ

ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਬਿਕਰਮ ਸਿੰਘ ਮਜੀਠੀਆ ਦੇ ਚੋਣ ਮੈਦਾਨ ਵਿਚ ਆਉਣ ਨਾਲ ਇਥੇ ਮੁਕਾਬਲਾ ਕਾਫ਼ੀ ਦਿਲਚਸਪ ਹੋ ਗਿਆ ਹੈ। ਇਸ ਸੀਟ ਸਬੰਧੀ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮਜੀਠੀਆ ਚਾਹੇ 2 ਹਲਕਿਆਂ ਤੋਂ ਚੋਣ ਲੜੇ ਚਾਹੇ 6 ਹਲਕਿਆਂ ਤੋਂ ਪ੍ਰੰਤੂ ਉਸ ਦੀ ਹਾਰ ਪੱਕੀ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਪਰਿਵਾਰ ਬਾਦਲਾਂ ਦੇ ਦਬਕਿਆਂ ਤੋਂ ਡਰਨ ਵਾਲਾ ਨਹੀਂ ਹੈ। ਅਕਾਲੀ ਦਲ ਜੇਕਰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਕਿਸੇ ਹੋਰ ਇਮਾਨਦਾਰ ਉਮੀਦਵਾਰ ਨੂੰ ਚੋਣ ਮੈਦਾਨ ‘ਚ ਉਤਾਰਦਾ ਤਾਂ ਅਸੀਂ ਉਸ ਨੂੰ ਆਪਣੇ ਲਈ ਚੁਣੌਤੀ ਸਮਝਦੇ ਪ੍ਰੰਤੂ ਬਿਕਰਮ ਮਜੀਠੀਆ ਦੇ ਚੋਣ ਮੈਦਾਨ ‘ਚ ਉਤਰਨ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ। ਉਨ੍ਹਾਂ ਦਾਅਵਾ ਕੀਤਾ ਕਿ ਇਥੋਂ ਬਿਕਰਮ ਸਿੰਘ ਮਜੀਠੀਆ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਨਵਜੋਤ ਸਿੱਧੂ ਦੀ ਆਖਰੀ ਚੋਣ ਨੂੰ ਲੈ ਕੇ ਦਿੱਤੇ ਬਿਆਨ ‘ਤੇ ਬੋਲਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਕੌਣ ਹੁੰਦਾ ਹੈ ਅਜਿਹਾ ਫੈਸਲਾ ਸੁਣਾਉਣ ਵਾਲਾ। ਫੈਸਲਾ ਤਾਂ ਪ੍ਰਮਾਤਮਾ ਅਤੇ ਜਨਤਾ ਦੇ ਹੱਥ ਹੁੰਦਾ ਹੈ, ਜੇ ਪ੍ਰਮਾਤਮਾ ਅਤੇ ਜਨਤਾ ਨੇ ਚਾਹਿਆ ਤਾਂ ਤਾਂ ਸ਼ਾਇਦ ਇਹ ਬਾਦਲਾਂ ਦੀ ਆਖਰੀ ਚੋਣ ਹੋਵੇਗੀ।

 

RELATED ARTICLES
POPULAR POSTS