ਕਿਹਾ : ਚੀਨ ਦੇ ਮੁਕਾਬਲੇ ਇੰਡੀਅਨ ਵਾਇਰਸ ਵੱਧ ਖ਼ਤਰਨਾਕ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਨਾਲ ਸਰਹੱਦੀ ਵਿਵਾਦ ਦੇ ਚਲਦਿਆਂ ਨੇਪਾਲ ਵਲੋਂ ਨਵਾਂ ਰਾਜਨੀਤਕ ਨਕਸ਼ਾ ਜਾਰੀ ਕਰਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਇਸ ਨਕਸ਼ੇ ਵਿਚ ਲਿਪੂਲੇਖ, ਕਾਲਾਪਾਣੀ, ਤੇ ਲਿਮਪਿਆਧੁਰਾ ਨੂੰ ਨੇਪਾਲੀ ਖੇਤਰ ਵਿਚ ਦਰਸਾਇਆ ਗਿਆ। ਇਸ ਦੌਰਾਨ ਨੇਪਾਲੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਕਰੋਨਾ ਵਾਇਰਸ ਨੂੰ ਲੈ ਕੇ ਭਾਰਤ ਖਿਲਾਫ ਵੱਡਾ ਵਿਵਾਦਤ ਬਿਆਨ ਦਿੱਤਾ। ਨੇਪਾਲੀ ਭਾਸ਼ਾ ਵਿਚ ਦਿੱਤੇ ਗਏ ਬਿਆਨ ‘ਚ ਓਲੀ ਨੇ ਕਿਹਾ ਕਿ ਭਾਰਤ ਤੋਂ ਜੋ ਲੋਕ ਨੇਪਾਲ ਵਾਪਸ ਪਰਤੇ ਹਨ, ਉਨ੍ਹਾਂ ‘ਚ ਕਰੋਨਾ ਦੇ ਗੰਭੀਰ ਵਾਇਰਸ ਮਿਲੇ ਹਨ। ਜਦਕਿ ਇਟਲੀ ਤੇ ਚੀਨ ਤੋਂ ਵਾਪਸ ਪਰਤੇ ਨਾਗਰਿਕਾਂ ਵਿਚ ਕਰੋਨਾ ਵਾਇਰਸ ਦੇ ਲੱਛਣ ਹਲਕੇ ਹਨ। ਉਨ੍ਹਾਂ ਕਿਹਾ ਕਿ ਚੀਨ ਦੇ ਮੁਕਾਬਲੇ ਇੰਡੀਅਨ ਵਾਇਰਸ ਵੱਧ ਖਤਰਨਾਕ ਹੈ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …