ਬਲੂਮ ਜ਼ਬਰੀ ਸੀਨੀਅਰ ਸਿਟੀਜਨਜ਼ ਕਲੱਬ ਦਾ ਸਲਾਨਾ ਸਭਿਆਚਾਰਕ ਮੇਲਾ ਮਿਤੀ 13 ਅਗਸਤ 2023 ਨੂੰ ਜੇਮਜ਼ ਮਾਰਗਾਰੈਟ ਐਂਡ ਮੈਕਜ਼ੀ ਪਾਰਕ ਵਿਚ ਕਰਵਾਇਆ ਗਿਆ। ਇਹ ਮੇਲਾ ਭਾਰਤ ਦੇ ਆਜ਼ਾਦੀ ਦਿਵਸ ਅਤੇ ਕੈਨੇਡਾ ਡੇਅ ਨੂੂੰ ਸਮਰਪਿਤ ਸੀ। ਸਵੇਰ ਦੇ 11 ਵਜੇ ਸ਼ੁਰੂ ਹੋਏ ਮੇਲੇ ਵਿਚ ਲੋਕ ਇੰਨੀ ਦਿਲਚਸਪੀ ਨਾਲ ਸ਼ਾਮਲ ਹੋਏ ਅਤੇ ਅੰਦਾਜ਼ੇ ਨਾਲੋਂ ਗਿਣਤੀ ਕਿਤੇ ਜ਼ਿਆਦਾ ਸੀ। ਇਸ ਵਿਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਦੂਸਰੀਆਂ ਕਮਿਊਨਿਟੀਜ਼ ਨੇ ਵੀ ਹਿੱਸਾ ਲਿਆ।
ਮੇਲੇ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ। ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਦਲਜੀਤ ਸਿੰਘ ਨੇ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ। ਇਸਦੇ ਨਾਲ ਹੀ ਹਰਜਿੰਦਰ ਸਿੰਘ ਢੀਂਡਸਾ ਨੇ ਵਿਅੰਗਮਈ ਕਵਿਤਾਵਾਂ ਸੁਣਾ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ। ਮੇਲੇ ਵਿਚ ਖਾਣ-ਪੀਣ ਦਾ ਵਧੀਆ ਪ੍ਰਬੰਧ ਸੀ, ਜਿਸਦੀ ਕਿ ਹਰ ਪਾਸਿਓਂ ਸ਼ਲਾਘਾ ਕੀਤੀ ਗਈ।
ਮੇਲੇ ਵਿਚ ਹਰ ਵਰਗ ਲਈ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ। ਜਿਵੇਂ ਕਿ ਬੱਚਿਆਂ ਦੀਆਂ ਦੌੜਾਂ, ਬਜ਼ੁਰਗਾਂ ਦੀਆਂ ਦੌੜਾਂ, ਗੋਲਾ ਸੁੱਟਣਾ, ਰੱਸਾਕਸ਼ੀ, ਬੀਬੀਆਂ ਲਈ ਮਿਊਜ਼ੀਕਲ ਚੇਅਰ ਰੇਸ, ਤਾਸ਼ ਦੀਆਂ ਬਾਜ਼ੀਆਂ, ਬੀਬੀਆਂ ਨੇ ਗਿੱਧਾ ਅਤੇ ਲੋਕ ਨਾਚ ਨਾਲ ਆਪਣਾ ਮਨੋਰੰਜਨ ਕੀਤਾ। ਇਸਦੇ ਨਾਲ ਹੀ ਪ੍ਰੀਤ ਬਰਾੜ ਸਿੰਗਰ ਪਾਰਟੀ ਨੇ ਵੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜੋ ਕਿ ਬਹੁਤ ਸ਼ਲਾਘਾਯੋਗ ਸੀ। ਇਸ ਮੇਲੇ ਵਿਚ ਸਤਿਕਾਰਯੋਗ ਸਤਪਾਲ ਜੌਹਲ ਪਹੁੰਚੇ। ਕਈਆਂ ਦੇ ਸੁਨੇਹੇ ਪੜ੍ਹ ਕੇ ਸੁਣਾਏ ਗਏ। ਅਖੀਰ ਵਿਚ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਬਾਹਰੋਂ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੇਲੇ ਦੀ ਸਫਲਤਾ ਲਈ ਜਿਨ੍ਹਾਂ ਅਹੁਦੇਦਾਰਾਂ ਅਤੇ ਹੋਰ ਪੁਰਾਣੇ ਅਹੁਦੇਦਾਰਾਂ ਨੇ ਸਹਿਯੋਗ ਕੀਤਾ। ਹੇਠ ਲਿਖੇ ਅਨੁਸਾਰ ਹਨ :
ਬਲਬੀਰ ਸਿੰਘ ਸੈਣੀ ਪ੍ਰਧਾਨ, ਮਨਜੀਤ ਸਿੰਘ ਕੂੰਨਰ ਕੈਸ਼ੀਅਰ, ਜਗਤਾਰ ਸਿੰਘ ਸਕੱਤਰ, ਗੁਰਮੀਤ ਸਿੰਘ ਤੰਬੜ ਵਾਈਸ ਪ੍ਰਧਾਨ, ਗੁਰਦੇਵ ਸਿੰਘ ਚਾਹਲ ਡਾਇਰੈਕਟਰ, ਮਨਮੋਹਣ ਸਿੰਘ ਧਾਲੀਵਾਲ ਡਾਇਰੈਕਟਰ, ਗੁਰਦਰਸ਼ਨ ਸਿੰਘ ਧਾਲੀਵਾਲ ਡਾਇਰੈਕਟਰ, ਗੁਰਜੰਟ ਸਿੰਘ ਜੱਸਲ ਡਾਇਰੈਕਟਰ, ਸ੍ਰੀਮਤੀ ਕਾਂਤਾ ਰਾਣੀ ਡਾਇਰੈਕਟਰ, ਸ੍ਰੀਮਤੀ ਰਾਜਵੀਰ ਕੌਰ ਡਾਇਰੈਕਟਰ, ਮਨਮੋਹਣ ਸਿੰਘ ਸਵੈਚ ਸਾਬਕਾ ਸਕੱਤਰ, ਉਜਾਗਰ ਸਿੰਘ ਕੰਵਲ ਸਾਬਕਾ ਪ੍ਰਧਾਨ, ਦਵਿੰਦਰ ਆਹਲੂਵਾਲੀਆ ਸਾਬਕਾ ਪ੍ਰਧਾਨ, ਅਵਤਾਰ ਸਿੰਘ ਸੰਘਾ ਸਾਬਕਾ ਕੈਸ਼ੀਅਰ, ਮਹਿੰਦਰ ਸਿੰਘ ਵਿਰਕ, ਸੁਰਜੀਤ ਸਿੰਘ ਸੰਧੂ, ਗੁਰਨੇਕ ਸਿੰਘ ਬਾਸੀ, ਮੁਖਤਿਆਰ ਸਿੰਘ ਸੰਧੂ, ਕ੍ਰਿਸ਼ਨ ਲਾਲ ਮਲਹੋਤਰਾ, ਸਾਧੂ ਸਿੰਘ ਪਹਿਲਵਾਨ, ਗੁਰਬਲਜੀਤ ਸਿੰਘ ਸੰਧੂ ਸਾਬਕਾ ਕੈਸ਼ੀਅਰ, ਹਰਕਿੰਦਰ ਸਿੰਘ ਮਾਨ, ਗੁਰਦੀਪ ਸਿੰਘ, ਹਰੀ ਸਿੰਘ ਰਾਜਸਥਾਨੀ, ਮੇਜਰ ਸਿੰਘ ਧਾਲੀਵਾਲ ਉਪਰੋਕਤ ਸੱਜਣਾਂ ਨੇ ਪੂਰਨ ਸਹਿਯੋਗ ਦਿੱਤਾ ਅਤੇ ਮੇਲੇ ਨੂੰ ਸਫਲ ਬਣਾਇਆ। ਅਗਲੇ ਸਾਲ ਫਿਰ ਇਸੇ ਆਸ ਨਾਲ ਮੇਲੇ ਨੂੰ ਮਨਾਉਣ ਦੀ ਕਾਮਨਾ ਕੀਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …