Breaking News
Home / ਕੈਨੇਡਾ / ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ-ਸਮਾਗਮ 25 ਮਾਰਚ ਦਿਨ ਐਤਵਾਰ ਨੂੰ

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ-ਸਮਾਗਮ 25 ਮਾਰਚ ਦਿਨ ਐਤਵਾਰ ਨੂੰ

ਬਰੈਂਪਟਨ/ਡਾ. ਝੰਡ : ਹਰਿੰਦਰ ਹੁੰਦਲ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ‘ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ’ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸਮਾਗ਼ਮ ਇਸ ਸਾਲ 25 ਮਾਰਚ ਦਿਨ ਐਤਵਾਰ ਨੂੰ 2 ਵਜੇ ਬਰੈਂਪਟਨ ਦੇ ਪੀਅਰਸਨ ਹਾਲ ਵਿਚ ਮਨਾਇਆ ਜਾ ਰਿਹਾ ਹੈ। ਇਸ ਸਮਾਗ਼ਮ ਦੀਆਂ ਤਿਆਰੀਆਂ ਸਬੰਧੀ ਸੰਸਥਾ ਦੇ ਸੀਨੀਅਰ ਮੈਬਰ ਜਸਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਬੀਤੇ ਐਤਵਾਰ ਮੀਟਿੰਗ ਕੀਤੀ ਗਈ। ਇਸ ਸਾਲ ਦੇ ਪ੍ਰੋਗਰਾਮ ਵਿਚ ਸ਼ਹੀਦ ਭਗਤ ਸਿੰਘ ਦੇ ਅਗਾਂਹ-ਵਧੂ ਵਿਚਾਰਾਂ ਦੀ ਮੌਜੂਦਾ ਸਮੇਂ ਦੇ ਸੰਦਰਭ ਵਿਚ ਮਹੱਤਤਾ ਬਾਰੇ ਵਿਚਾਰ ਕੀਤਾ ਜਾਵੇਗਾ ਅਤੇ ਦੇਸ਼-ਪਿਆਰ ਦੇ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਜਾਵੇਗੀ। ਇਸ ਦੌਰਾਨ ਹੀਰਾ ਰੰਧਾਵਾ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਗਿਆ ਕੁਲਵਿੰਦਰ ਖਹਿਰਾ ਦਾ ਲਿਖਿਆ ਨਾਟਕ ”ਗੋਲਡਨ ਟਰੀ” ਪੇਸ਼ ਕੀਤਾ ਜਾਵੇਗਾ। ਅਸਲੀ ਘਟਨਾ ‘ਤੇ ਅਧਾਰਿਤ ਇਹ ਨਾਟਕ ਕੈਨੇਡਾ ਦੇ ਫਾਰਮਾਂ ਵਿੱਚ ਕੰਮ ਕਰਦੇ ਖੇਤ ਮਜਦੂਰਾਂ ਅਤੇ ਪਰਵਾਸੀਆਂ ਦੀ ਰੋਜ਼-ਮਰਾ ਹੁੰਦੀ ਆਰਥਿਕ ਲੁੱਟ ਅਤੇ ਅਤੀ ਮੁਸ਼ਕਲ ਜੀਵਨ ਹਾਲਤਾਂ ਨੂੰ ਪੇਸ਼ ਕਰਦਾ ਹੈ। ਪ੍ਰੋਗਰਾਮ ਵਿੱਚ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਜੀਵਨ ਸਬੰਧੀ ਕੋਰਿਓਗਰਾਫ਼ੀ ਪੇਸ਼ ਕੀਤੀ ਜਾਵੇਗੀ। ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰਨ ਲਈ 25 ਮਾਰਚ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.00 ਵਜੇ ਬਰੈਂਪਟਨ ਦੇ ਪੀਅਰਸਨ ਹਾਲ ਜੋ ਕਿ 150 ਸੈਂਟਰਲ ਪਾਰਕ ਡਰਾਈਵ ਦੇ ਨਜਦੀਕ ਬਰੈਮਲੀ ਸਿਟੀ ਸੈਂਟਰ ਵਿਚ ਸਥਿਤ ਹੈ, ਵਿਖੇ ਪਹੁੰਚਣ ਲਈ ਸੰਸਥਾ ਵੱਲੋਂ ਬੇਨਤੀ ਕੀਤੀ ਜਾਂਦੀ ਹੈ। ਹਾਲ ਦੇ ਕਿਰਾਏ ਅਤੇ ਹੋਰ ਫੁਟਕਲ ਖਰਚਿਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਲਈ ਦਾਖਲਾ ਸੰਸਥਾ ਵੱਲੋਂ ਮਾਮੂਲੀ ਜਿਹੀ ਟਿਕਟ ਕੇਵਲ 6 ਡਾਲਰ ਰੱਖੀ ਗਈ ਹੈ। ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਲਈ ਸੰਸਥਾ ਦੇ ਸਕੱਤਰ ਸੁਰਜੀਤ ਸਹੋਤਾ ਨਾਲ 416 704 0745 ਜਾਂ ਅੰਮ੍ਰਿਤ ਢਿੱਲੋਂ ਨਾਲ 905 794 1016 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …