Breaking News
Home / ਦੁਨੀਆ / ਸਮੁੰਦਰੀ ਰਸਤੇ ਵੀ ਹੋ ਸਕਦਾ ਹੈ ਦਹਿਸ਼ਤਗਰਦੀ ਹਮਲਾ : ਐਡਮਿਰਲ ਲਾਂਬਾ

ਸਮੁੰਦਰੀ ਰਸਤੇ ਵੀ ਹੋ ਸਕਦਾ ਹੈ ਦਹਿਸ਼ਤਗਰਦੀ ਹਮਲਾ : ਐਡਮਿਰਲ ਲਾਂਬਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਚਿਤਾਵਨੀ ਦਿੱਤੀ ਹੈ ਕਿ ਰਿਪੋਰਟਾਂ ਮਿਲੀਆਂ ਹਨ ਕਿ ਦਹਿਸ਼ਤਗਰਦਾਂ ਨੂੰ ਸਮੁੰਦਰੀ ਰਸਤੇ ਹਮਲਾ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇੱਥੇ ਇੰਡੋ-ਪੈਸੇਫਿਕ ਰਿਜਨਲ ਡਾਇਲਾਗ ਵਿਚ ਆਲਮੀ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਲਾਂਬਾ ਨੇ ਕਿਹਾ ਕਿ ਪੁਲਵਾਮਾ ਹਮਲਾ ਦਹਿਸ਼ਤਗਰਦਾਂ ਵਲੋਂ ਕੀਤਾ ਗਿਆ ਸੀ ਜਿਨ੍ਹਾਂ ਨੂੰ ਰਾਜਕੀ ਸ਼ਹਿ ਹਾਸਲ ਸੀ। ਉਨ੍ਹਾਂ ਕਿਹਾ ”ਸਾਨੂੰ ਵੀ ਰਿਪੋਰਟਾਂ ਮਿਲੀਆਂ ਹਨ ਕਿ ਦਹਿਸ਼ਤਗਰਦਾਂ ਨੂੰ ਜਲ ਮਾਰਗ ਸਮੇਤ ਵੱਖ-ਵੱਖ ਤਰੀਕਿਆਂ ਨਾਲ ਅਪਰੇਸ਼ਨ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ।” ਹਾਲੀਆ ਸਾਲਾਂ ਦੌਰਾਨ ਦਹਿਸ਼ਤਗਰਦੀ ਨੇ ਆਲਮੀ ਰੂਪ ਧਾਰਨ ਕਰ ਲਿਆ ਹੈ ਅਤੇ ਖਿੱਤੇ ਦੇ ਕੁਝ ਹੀ ਮੁਲਕ ਇਸ ਦੀ ਮਾਰ ਤੋਂ ਬਚੇ ਹਨ। ਉਂਜ ਭਾਰਤ ਨੂੰ ਰਾਜਕੀ ਸ਼ਹਿ ਯਾਫਤਾ ਦਹਿਸ਼ਤਗਰਦੀ ਦੇ ਬਹੁਤ ਹੀ ਸੰਗੀਨ ਰੂਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …