ਮਦਨ ਲਾਲ ਜਲਾਲਪੁਰ ‘ਤੇ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੌਜੂਦਾ ਸਕੱਤਰ ਬਲਵਿੰਦਰ ਕੌਰ ਨਰੜੂ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।ઠਘਨੌਰ ਨਾਲ ਸਬੰਧਤ ਬਲਵਿੰਦਰ ਕੌਰ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਬਲਵਿੰਦਰ ਕੌਰ ਨੇ ਘਨੌਰ ਤੋਂ ਕਾਂਗਰਸ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਖਿਲਾਫ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜਲਾਲਪੁਰ ਨੇ ਉਨਾਂ ਨੂੰ ਵਿਆਹ ਦਾ ਲਾਰਾ ਲਗਾ ਕੇ 12 ਸਾਲਾਂ ਤੱਕ ਸ਼ੋਸਣ ਕੀਤਾ ਪਰੰਤੂ ਬਾਅਦ ਵਿਚ ਆਪਣੀ ਗੱਲ ਤੋਂ ਮੁਕਰ ਗਏ। ਇਸ ਸਬੰਧੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਸਕੱਤਰ ਕੈਪਟਨ ਸੰਦੀਪ ਨੂੰ ਵੀ ਜਾਣੂ ਕਰਵਾਇਆ ਅਤੇ ઠਮਹਾਰਾਣੀ ਪਰਨੀਤ ਕੌਰ ਨੂੰ ਵੀ ਮਿਲਣਾ ਚਾਹਿਆ ਪਰੰਤੂ ਕੋਈ ਹੱਲ ਨਾ ਨਿਕਲਿਆ।’ਆਪ’ ਵਿਚ ਬਲਵਿੰਦਰ ਦਾ ਸਵਾਗਤ ਕਰਦਿਆਂ ਗਰਪ੍ਰੀਤ ਸਿੰਘ ਵੜੈਚ ਨੇ ਕੀਤਾ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …