0.3 C
Toronto
Wednesday, December 24, 2025
spot_img
Homeਪੰਜਾਬਪੰਜਾਬ 'ਚ ਨਜਾਇਜ਼ ਇਮਾਰਤਾਂ ਨੂੰ ਜਾਇਜ਼ ਕਰਾਉਣ ਦਾ ਦਿੱਤਾ ਜਾਵੇਗਾ ਮੌਕਾ

ਪੰਜਾਬ ‘ਚ ਨਜਾਇਜ਼ ਇਮਾਰਤਾਂ ਨੂੰ ਜਾਇਜ਼ ਕਰਾਉਣ ਦਾ ਦਿੱਤਾ ਜਾਵੇਗਾ ਮੌਕਾ

ਸਿੱਧੂ ਨੇ ਕਿਹਾ – ਗੈਰਕਾਨੂੰਨੀ ਕਾਲੋਨੀਆਂ ਅਤੇ ਪਲਾਟਾਂ ਬਾਰੇ ਵੀ ਨਵੀਂ ਨੀਤੀ ਲਿਆਵਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਨਜਾਇਜ਼ ਇਮਾਰਤਾਂ ਨੂੰ ਜਾਇਜ਼ ਕਰਾਉਣ ਦਾ ਇੱਕ ਮੌਕਾ ਦਿੱਤਾ ਜਾਵੇਗਾ। ਨਵਜੋਤ ਸਿੱਧੂ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਕਾਰਗੁਜ਼ਾਰੀ ਹੁਣ ਸਾਹਮਣੇ ਆ ਰਹੀ ਹੈ ਕਿਉਂਕਿ ਉਨ੍ਹਾਂ ਨੇ ਜੋ ਸਮਾਂਬੱਧ ਯੋਜਨਾਵਾਂ ਉਲੀਕੀਆਂ ਸਨ ਇਸ ਦੇ ਨਤੀਜੇ ਹੁਣ ਵੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਲਦੀ ਹੀ ਗ਼ੈਰ ਕਾਨੂੰਨੀ ਕਾਲੋਨੀਆਂ ਅਤੇ ਪਲਾਟਾਂ ਬਾਰੇ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਦੇ ਕੈਬਨਿਟ ਦੀ ਮੀਟਿੰਗ ਵਿਚ ਪਾਸ ਹੋਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੱਕ ਮੌਕਾ ਨਕਸ਼ਾ ਪਾਸ ਕਰਵਾਉਣ ਦਾ ਵੀ ਦਿੱਤਾ ਜਾਵੇਗਾ। ਉਸ ਤੋਂ ਬਾਅਦ ਨਾਜਾਇਜ਼ ਉਸਾਰੀਆਂ ਇਮਾਰਤਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸਿੱਧੂ ਨੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅੰਮ੍ਰਿਤਸਰ ਵਿਚ 200 ਦੁਕਾਨਾਂ ਦੇਣ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਲੋਂ ਇਨ੍ਹਾਂ ਦੁਕਾਨਾਂ ਲਈ 38-38 ਹਜ਼ਾਰ ਰੁਪਏ ਦੀ ਰਕਮ ਨਿਸ਼ਚਿਤ ਕੀਤੀ ਗਈ ਸੀ, ਪਰ ਕੈਪਟਨ ਸਰਕਾਰ ਪੀੜਤ ਪਰਿਵਾਰਾਂ ਨੂੰ 10-10 ਹਜ਼ਾਰ ਰੁਪਏ ਵਿਚ ਇਹ ਦੁਕਾਨਾਂ ਦੇਵੇਗੀ।

RELATED ARTICLES
POPULAR POSTS