18.5 C
Toronto
Sunday, September 14, 2025
spot_img
Homeਪੰਜਾਬਕਣਕ ਵੇਚ ਕੇ ਖਾਲੀ ਹੱਥ ਘਰਾਂ ਨੂੰ ਪਰਤਣਾ ਪੈ ਰਿਹਾ ਹੈ ਕਿਸਾਨਾਂ...

ਕਣਕ ਵੇਚ ਕੇ ਖਾਲੀ ਹੱਥ ਘਰਾਂ ਨੂੰ ਪਰਤਣਾ ਪੈ ਰਿਹਾ ਹੈ ਕਿਸਾਨਾਂ ਨੂੰ

1ਕਣਕ ਦੀ ਅਦਾਇਗੀ ਦਾ ਮਾਮਲਾ ਸਰਕਾਰ ਲਈ ਸਿਰਦਰਦੀ ਬਣਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਕਿਸਾਨਾਂ ਨਾਲ ਇਸ ਵੇਲੇ ਸਭ ਤੋਂ ਮਾੜੀ ਹੋ ਰਹੀ ਹੈ। ਕਿਸਾਨ ਆਪਣੀ ਕਣਕ ਮੰਡੀਆਂ ਵਿੱਚ ਤਾਂ ਵੇਚ ਰਹੇ ਹਨ, ਪਰ ਉਹਨਾਂ ਨੂੰ ਪੈਸੇ ਨਹੀਂ ਮਿਲ ਰਹੇ। ਕਿਸਾਨ ਨੂੰ ਖਾਲੀ ਹੱਥ ਹੀ ਘਰ ਵਾਪਸ ਪਰਤਣਾ ਪੈ ਰਿਹਾ ਹੈ। ਇਹ ਕਿਸੇ ਇੱਕ ਇਲਾਕੇ ਜਾਂ ਜ਼ਿਲ੍ਹੇ ਦੇ ਕਿਸਾਨਾਂ ਦੀ ਗੱਲ ਨਹੀਂ ਬਲਕਿ ਪੂਰੇ ਸੂਬੇ ਦੀ ਹੈ।
ਚੋਣਾਂ ਦੇ ਸਾਲ ਵਿਚ ਕਣਕ ਦੀ ਅਦਾਇਗੀ ਦਾ ਮਾਮਲਾ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਿਆ ਹੈ। ਪਿਛਲੇ 19 ਦਿਨਾਂ ਵਿਚ 50 ਲੱਖ ਟਨ ਦੇ ਕਰੀਬ ਖਰੀਦੀ ਗਈ ਕਣਕ ਦਾ ਸਰਕਾਰ ਨੇ ਹਾਲੇ ਤੱਕ ਕਿਸਾਨਾਂ ਨੂੰ ਇਕ ਧੇਲਾ ਵੀ ਨਹੀਂ ਦਿੱਤਾ। ਅਦਾਇਗੀ ਦੇ ਉਲਝ ਜਾਣ ਕਾਰਨ ਵੱਖ-ਵੱਖ ਥਾਵਾਂ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਿਕ ਆੜ੍ਹਤੀਏ ਵੀ ਕਣਕ ਦੀ ਖ਼ਰੀਦ ਵਿਚ ਹੱਥ ਢਿੱਲਾ ਕਰਨ ਲੱਗ ਪਏ ਹਨ।
ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸਾਨ ਕਣਕ ਵੇਚ ਚੁੱਕੇ ਹਨ ਪਰ ਲੰਬੇ ਸਮੇਂ ਤੋਂ ਅਦਾਇਗੀ ਨਹੀਂ ਹੋ ਰਹੀ। ਪਿਛਲੇ ਸਾਲਾਂ ਵਿਚ ਜਿਣਸਾਂ ਦੀ ਖਰੀਦ ਲਈ ਕੇਂਦਰ ਸਰਕਾਰ ਦੀ ਗਾਰੰਟੀ ਉੱਪਰ ਬੈਂਕਾਂ ਤੋਂ ਲਏ ਕਰਜ਼ੇ ਦਾ ਹਿਸਾਬ-ਕਿਤਾਬ ਨਾ ਮਿਲਣ ਕਾਰਨ ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਨੂੰ 22 ਹਜ਼ਾਰ ਕਰੋੜ ਦੀ ਨਗਦ ਕਰਜ਼ਾ ਲਿਮਟ ਪ੍ਰਵਾਨ ਕਰਨ ਤੋਂ ਰਿਜ਼ਰਵ ਬੈਂਕ ਨੇ ਹੱਥ ਖੜ੍ਹੇ ਕਰ ਦਿੱਤੇ ਹਨ।

RELATED ARTICLES
POPULAR POSTS