16.8 C
Toronto
Tuesday, September 15, 2026
spot_img
Homeਪੰਜਾਬਰੇਲ ਰੋਕੋ ਅੰਦੋਲਨ 'ਚ ਹਿੱਸਾ ਲੈ ਰਹੇ ਲਾਭ ਸਿੰਘ ਮੌਤ

ਰੇਲ ਰੋਕੋ ਅੰਦੋਲਨ ‘ਚ ਹਿੱਸਾ ਲੈ ਰਹੇ ਲਾਭ ਸਿੰਘ ਮੌਤ

ਰੇਲ ਰੋਕੋ ਅੰਦੋਲਨ ‘ਚ ਹਿੱਸਾ ਲੈ ਰਹੇ ਲਾਭ ਸਿੰਘ ਮੌਤਕਿਸਾਨ ਲਾਭ ਸਿੰਘ ਨੂੰ ਐਲਾਨਿਆ ਗਿਆ ਰੇਲ ਰੋਕੋ ਅੰਦੋਲਨ ਦਾ ਸ਼ਹੀਦ

ਸੰਗਰੂਰ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੇ 15ਵੇਂ ਦਿਨ ਅੱਜ ਕਿਸਾਨ ਲਾਭ ਸਿੰਘ ਪੁੱਤਰ ਚੇਤ ਸਿੰਘ ਵਾਸੀ ਭੁੱਲਰਹੇੜੀ ਦੀ ਰੇਲਵੇ ਸਟੇਸ਼ਨ ‘ਤੇ ਅਚਾਨਕ ਮੌਤ ਹੋ ਗਈ। ਲਾਭ ਸਿੰਘ ਤਿੰਨ ਏਕੜ ਜ਼ਮੀਨ ਦਾ ਮਾਲਕ ਅਤੇ ਛੋਟਾ ਕਿਸਾਨ ਸੀ। ਉਹ ਜਿੱਥੇ ਕਰਜ਼ੇ ਤੋਂ ਪ੍ਰੇਸ਼ਾਨ ਸੀ, ਉੱਥੇ ਖੇਤੀ ਕਾਨੂੰਨਾਂ ਕਾਰਨ ਵੀ ਉਹ ਚਿੰਤਤ ਸੀ। ਲੰਘੇ ਕੱਲ੍ਹ ਜਦੋਂ ਕਿਸਾਨ ਜਥੇਬੰਦੀਆਂ ਦੀ ਦਿੱਲੀ ਮੀਟਿੰਗ ਬੇਸਿੱਟਾ ਰਹਿਣ ਦੀ ਗੱਲ ਸਟੇਜ ਤੋਂ ਲਾਭ ਸਿੰਘ ਨੇ ਸੁਣੀ ਤਾਂ ਉਹ ਹੋਰ ਪ੍ਰੇਸ਼ਾਨ ਹੋ ਗਿਆ ਤੇ ਰਾਤ ਨੂੰ ਧਰਨੇ ਵਾਲੇ ਸਥਾਨ ‘ਤੇ ਹੀ ਰੁਕ ਗਿਆ ।ਸਵੇਰੇ ਜਦੋਂ ਦੇਖਿਆ ਤਾਂ ਲਾਭ ਸਿੰਘ ਦੀ ਮੌਤ ਹੋ ਚੁੱਕੀ ਸੀ।ਅੱਜ ਸਟੇਜ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਲਾਭ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਸ ਨੂੰ ਮੋਰਚੇ ਦਾ ਸ਼ਹੀਦ ਐਲਾਨ ਕੀਤਾ ।

RELATED ARTICLES
POPULAR POSTS