26.3 C
Toronto
Sunday, September 13, 2026
spot_img
Homeਪੰਜਾਬਪਟਿਆਲਾ ਨੇੜੇ ਸੜਕ ਹਾਦਸੇ 'ਚ ਪਹਿਲਵਾਨ ਸੁਖਚੈਨ ਚੀਮਾ ਦੀ ਮੌਤ

ਪਟਿਆਲਾ ਨੇੜੇ ਸੜਕ ਹਾਦਸੇ ‘ਚ ਪਹਿਲਵਾਨ ਸੁਖਚੈਨ ਚੀਮਾ ਦੀ ਮੌਤ

ਪਟਿਆਲਾ ਨੇੜੇ ਸੜਕ ਹਾਦਸੇ ‘ਚ ਪਹਿਲਵਾਨ ਸੁਖਚੈਨ ਚੀਮਾ ਦੀ ਮੌਤਇਕ ਹੋਰ ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਗਈ ਜਾਨ
ਪਟਿਆਲਾ/ਬਿਊਰੋ ਨਿਊਜ਼
ਲੰਘੀ ਰਾਤ ਨੂੰ ਹੋਏ ਸੜਕ ਹਾਦਸੇ ਵਿੱਚ ਦ੍ਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਪਟਿਆਲਾ ਦੇ ਪਿੰਡ ਮੈਣ ਨੇੜੇ ਵਾਪਰਿਆ। ਇਸੇ ਹਾਦਸੇ ਵਿੱਚ ਦੂਜੀ ਗੱਡੀ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਚੀਮਾ ਦੀ ਦੁਖਦਾਈ ਮੌਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਅਤੇ ਹੋਰ ਬਹੁਤ ਸਾਰੇ ਸਿਆਸੀ, ਧਾਰਮਿਕ ਅਤੇ ਰਾਜਨੀਤਕ ਵਿਅਕਤੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਦੂਜਾ ਹਾਦਸਾ ਮੋਗਾ ਨੇੜੇ ਵਾਪਰਿਆ ਹੈ। ਇਸ ਸੜਕ ਹਾਦਸੇ ਵਿਚ ਕਾਰ ਤੇ ਟਰੱਕ ਦੀ ਟੱਕਰ ਹੋ ਗਈ ਤੇ ਇਸ ਵਿਚ ਤਿੰਨ ਵਿਅਕਤੀਆਂ ਦੀ ਜਾਨ ਚਲੇ ਗਈ। ਕਾਰ ਵਿਚ ਚੰਡੀਗੜ੍ਹ ਦਾ ਵਕੀਲ ਤੇ ਉਨ੍ਹਾਂ ਦਾ ਪਰਿਵਾਰ ਸਵਾਰ ਸੀ ਜੋ ਫ਼ਰੀਦਕੋਟ ਵਿਖੇ ਕਿਸੇ ਭੋਗ ਸਮਾਗਮ ਵਿੱਚ ਸ਼ਿਰਕਤ ਕਰਨ ਜਾ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਵਕੀਲ ਸੁਦਰਸ਼ਨ ਕੁਮਾਰ, ਉਨ੍ਹਾਂ ਦੀ ਪਤਨੀ ਸੀਮਾ ਤੇ ਚਾਰ ਸਾਲ ਦੀ ਬੱਚੀ ਦੇ ਰੂਪ ਵਿੱਚ ਹੋਈ ਹੈ। ਜ਼ਿਕਰਯੋਗ ਹੈ ਕਿ ਵਕੀਲ ਦੀ ਤਿੰਨ ਮਹੀਨਿਆਂ ਦੀ ਬੱਚੀ ਨੂੰ ਕੋਈ ਸੱਟ ਨਹੀਂ ਲੱਗੀ।

RELATED ARTICLES
POPULAR POSTS