4.7 C
Toronto
Tuesday, November 25, 2025
spot_img
Homeਪੰਜਾਬਸ਼ਾਹਕੋਟ 'ਚ ਨਜਾਇਜ਼ ਮਾਈਨਿੰਗ ਅਤੇ ਥਾਣੇਦਾਰ ਦਾ ਮੁੱਦਾ ਛਾਇਆ

ਸ਼ਾਹਕੋਟ ‘ਚ ਨਜਾਇਜ਼ ਮਾਈਨਿੰਗ ਅਤੇ ਥਾਣੇਦਾਰ ਦਾ ਮੁੱਦਾ ਛਾਇਆ

ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਅਤੇ ‘ਆਪ’ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੇ ਭਰਿਆ ਨਾਮਜ਼ਦਗੀ ਪਰਚਾ
ਜਲੰਧਰ/ਬਿਊਰੋ ਨਿਊਜ਼
ਸ਼ਾਹਕੋਟ ਜ਼ਿਮਨੀ ਚੋਣ ਵਿੱਚ ਮਹਿਤਪੁਰ ਥਾਣੇ ਦਾ ਐਸਐਚਓ ਪਰਮਿੰਦਰ ਬਾਜਵਾ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਮੁੱਦਾ ਨਜਾਇਜ਼ ਮਾਈਨਿੰਗ ਦਾ ਹੀ ਹੈ। ਅਕਾਲੀ ਦਲ ਦੇ ਸਾਰੇ ਵੱਡੇ-ਛੋਟੇ ਲੀਡਰ ਹੁਣ ਨਾਜਾਇਜ਼ ਮਾਈਨਿੰਗ ਤੇ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ‘ਤੇ ਸਿੱਧੇ ਅਟੈਕ ਕਰ ਰਹੇ ਹਨ। ਅੱਜ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੇ ਨਾਮਜ਼ਦਗੀ ਪਰਚਾ ਭਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ਾਹੋਕਟ ਵਿੱਚ ਕੀਤੀ ਰੈਲੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਥਾਣੇਦਾਰ ਪਰਮਿੰਦਰ ਬਾਜਵਾ ਦੇ ਮੁੱਦੇ ‘ਤੇ ਹੀ ਬੋਲਦੇ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਰੇਤ ਮਾਫੀਆ ਦੇ ਕਿੰਗ ਨੂੰ ਟਿਕਟ ਦਿੱਤੀ ਹੈ। ਥਾਣੇਦਾਰ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਪਰਮਿੰਦਰ ਬਾਜਵਾ ਉਹੀ ਹੈ ਜਿਸ ਨੂੰ ਇਸੇ ਕਾਂਗਰਸ ਨੇ ਸਨਮਾਨਤ ਕੀਤਾ ਸੀ। ਰੈਲੀ ਵਿੱਚ ਅਕਾਲੀ ਦਲ ਤੇ ਭਾਜਪਾ ਦੇ ਜ਼ਿਆਦਾਤਰ ਵੱਡੇ ਲੀਡਰ ਮੌਜੂਦ ਸਨ। ਬਿਕਰਮ ਮਜੀਠੀਆ ਨੇ ਥਾਣੇਦਾਰ ਬਾਜਵਾ ਨੂੰ ਹਿੰਮਤ ਨਾ ਹਾਰਨ ਦੀ ਗੱਲ ਆਖੀ। ਮਜੀਠੀਆ ਨੇ ਕਿਹਾ ਕਿ ਉਹ, “ਪਰਮਿੰਦਰ ਬਾਜਵਾ ਨੂੰ ਕਹਿਣਾ ਚਾਹੁੰਦੇ ਹਨ ਕਿ ਘਬਰਾਉਣਾ ਨਹੀਂ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੇ ਵੀ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਹਨ ਤੇ ਬਸਪਾ ਵਲੋਂ ਇਹ ਚੋਣ ਨਹੀਂ ਲੜੀ ਜਾ ਰਹੀ ਹੈ।

RELATED ARTICLES
POPULAR POSTS