5.4 C
Toronto
Tuesday, November 4, 2025
spot_img
Homeਪੰਜਾਬਆਉਣ ਵਾਲੇ 25 ਸਾਲਾਂ 'ਚ ਬੰਜਰ ਹੋ ਜਾਵੇਗਾ ਪੰਜਾਬ : ਹਰਪਾਲ ਚੀਮਾ

ਆਉਣ ਵਾਲੇ 25 ਸਾਲਾਂ ‘ਚ ਬੰਜਰ ਹੋ ਜਾਵੇਗਾ ਪੰਜਾਬ : ਹਰਪਾਲ ਚੀਮਾ

ਦੋਆਬੇ ਦੇ ਉਦਯੋਗਪਤੀਆਂ ਨਾਲ ਜਲੰਧਰ ‘ਚ ਕੀਤੀ ਚਰਚਾ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਆਉਣ ਵਾਲੇ 25 ਸਾਲਾਂ ‘ਚ ਪੰਜਾਬ ਬੰਜਰ ਹੋ ਜਾਵੇਗਾ। ਉਹ ਜਲੰਧਰ ਵਿਖੇ ਦੋਆਬੇ ਦੇ ਉਦਯੋਗਪਤੀਆਂ ਨਾਲ ਬਜਟ ਬਾਰੇ ਤਜਵੀਜ਼ਾਂ ਲੈਣ ਲਈ ਪਹੁੰਚੇ ਹੋਏ ਸਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਪਹਿਲਾ ਬਜਟ ਹੋਵੇਗਾ। ਇਸ ਬਜਟ ਵਿੱਚ ਸਭ ਤੋਂ ਵੱਡੀ ਪੰਜਾਬ ਦੀ ਫਿਕਰਮੰਦੀ ਕਰਦਿਆਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੈ ਤੇ ਝੋਨੇ ਦੀ ਲਵਾਈ ਲਈ ਜ਼ੋਨ ਬਣਾ ਕੇ ਵੱਖ-ਵੱਖ ਤਰੀਕਾਂ ਵੀ ਐਲਾਨੀਆਂ ਹਨ।
ਡਿਪਟੀ ਕਮਿਸ਼ਨਰ ਦਫਤਰ ‘ਚ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਹੋਰ ਨਾਲ ਲਗਦੇ ਇਲਾਕਿਆਂ ਤੋਂ ਆਏ ਉਦਯੋਗਪਤੀਆਂ, ਵਪਾਰੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਕੀਤੀ। ਜਲੰਧਰ ਦੇ ਉਦਯੋਗਪਤੀ ਗੁਰਸ਼ਰਨ ਸਿੰਘ ਨੇ ਵਿੱਤ ਮੰਤਰੀ ਪੰਜਾਬ ਨੂੰ ਇੰਡਸਟਰੀ ਦੀਆਂ ਲੋੜਾਂ ਦੱਸਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਉਦਯੋਗ ਨੂੰ ਬਚਾਉਣਾ ਹੈ ਤਾਂ ਬਿਜਲੀ ਦਰਾਂ ‘ਚ ਕਟੌਤੀ ਕੀਤੀ ਜਾਵੇ। ਉਨ੍ਹਾਂ ਸਟੈਂਪ ਡਿਊਟੀ ਖਤਮ ਕਰਨ ਅਤੇ ਨਵੇਂ ਫੋਕਲ ਪੁਆਇੰਟ ਬਣਾਉਣ ਦੀ ਮੰਗ ਕੀਤੀ।

RELATED ARTICLES
POPULAR POSTS