ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਨੂੰ ਦਿੱਤਾ ਗਿਆ ‘ਰਨ ਬਾਸ ਦਾ ਪੈਲੇਸ’ ਦਾ ਨਾਂ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ’ਚ ਸੂਬੇ ਦੇ ਪਹਿਲੇ ਲਗਜ਼ਰੀ ਹੋਟਲ ‘ਰਨ ਬਾਸ ਦਾ ਪੈਲੇਸ’ ਦੀ ਸਥਾਪਨਾ ਕੀਤੀ ਗਈ। ਇਸ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਅਤੇ ਇਹ ਹੋਟਲ ਆਪਣੇ ਆਪ ’ਚ ਕਲਾ ਅਤੇ ਸੰਸਕ੍ਰਿਤੀ ਦਾ ਨਮੂਨਾ ਹੈ। ਇਹ 18ਵੀਂ ਸਦੀ ਦਾ ਇਤਿਹਾਸਕ ਕਿਲਾ ਹੈ ਅਤੇ ਇਸ ’ਚੋਂ ਪੰਜਾਬ ਦੀ ਅਮੀਰ ਵਿਰਾਸਤ ਸਾਫ਼ ਝਲਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਦੀ ਅਸਲ ਦਿੱਖ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਇਸ ਹੋਟਲ ਦੀ ਵਿਆਹਾਂ ਲਈ ਆਨਲਾਈਨ ਬੁਕਿੰਗ ਵੀ ਕੀਤੀ ਜਾ ਸਕਦੀ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਿਮਾਚਲ ਦੇ ਮੈਕਲੋਡਗੰਜ, ਰਾਜਸਥਾਨ ਅਤੇ ਗੋਆ ’ਚ ਵੀ ਪੰਜਾਬ ਦੀ ਪ੍ਰਾਪਰਟੀ ਹੈ ਜਿਨ੍ਹਾਂ ਬਾਰੇ ਵੀ ਪੰਜਾਬੀਆਂ ਨੂੰ ਜਲਦੀ ਹੀ ਖੁਸ਼ਖਬਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਰਾਜਸਥਾਨ ਨੇ ਪੁਰਾਣੇ ਕਿਲਿਆਂ ਨੂੰ ਹੋਟਲਾਂ ’ਚ ਬਦਲਿਆ ਗਿਆ ਹੈ ਅਸੀਂ ਵੀ ਉਸੇ ਤਰਜ ’ਤੇ ਪੰਜਾਬ ਦੇ ਕਿਲ੍ਹਿਆਂ ਨੂੰ ਹੋਟਲਾਂ ’ਚ ਤਬਦੀਲ ਕਰਾਂਗੇ। ਜਿਨ੍ਹਾਂ ਨੂੰ ਅਸੀਂ ਵੈਡਿੰਗ ਡੈਸਟੀਨੇਸ਼ਨ ਦੇ ਰੂਪ ’ਚ ਉਭਾਰਾਂਗੇ ਕਿਉਂਕਿ ਪੰਜਾਬ ਦਾ ਸੱਭਿਆਚਾਰ ਬਹੁਤ ਵਧੀਆ ਹੈ।
Check Also
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਡੱਲੇਵਾਲ ਦੀ ਮੈਡੀਕਲ ਰਿਪੋਰਟ ਮੰਗੀ
ਖਨੌਰੀ ਬਾਰਡਰ ’ਤੇ 111 ਕਿਸਾਨਾਂ ਜਥਾ ਮਰਨ ਵਰਤ ’ਤੇ ਬੈਠਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ …