ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਬਣਾਏ ਜਾ ਰਹੇ ਕਰਤਾਰਪੁਰ ਕੌਰੀਡੋਰ ਦਾ ਕੰਮ ਦੋਵਾਂ ਹੀ ਦੇਸ਼ਾਂ ਵਿਚ ਤੇਜ਼ੀ ਨਾਲ ਚੱਲ ਰਿਹਾ ਹੈ। ਤਾਜ਼ਾ ਤਸਵੀਰਾਂ ਪਾਕਿਸਤਾਨ ਵਲੋਂ ਆਈਆਂ ਹਨ। ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ, ਜਿਸ ਵਿਚ ਇਸ ਕੋਰੀਡੋਰ ਦਾ ਬਹੁਤ ਕੰਮ ਪੂਰਾ ਹੋਇਆ ਨਜ਼ਰ ਆ ਰਿਹਾ ਹੈ। ਦਰਿਆ ਦੇ ਉਪਰ ਬਣਨ ਵਾਲੇ ਪੁਲ ਦਾ ਕੰਮ ਬਹੁਤ ਹੱਦ ਤੱਕ ਪੂਰਾ ਹੋ ਚੁੱਕਾ ਹੈ। ਸਿਰਫ ਇਕ ਹਿੱਸਾ ਬਣਨਾ ਰਹਿ ਗਿਆ ਹੈ। ਉਥੇ ਗੁਰਦੁਆਰਾ ਸਾਹਿਬ ਨੇੜੇ ਜੋ ਕੰਪਲੈਕਸ ਬਣਨਾ ਹੈ, ਦੇ ਪਿੱਲਰ ਖੜ੍ਹੇ ਕਰ ਦਿੱਤੇ ਗਏ ਹਨ। ਭਾਰਤ ਵਾਲੇ ਪਾਸੇ ਚੋਣਾਂ ਕਾਰਨ ਕੰਮ ਥੋੜ੍ਹਾ ਟਾਲਿਆ ਗਿਆ ਸੀ, ਪਰ ਕੰਮ ਚੱਲ ਜ਼ਰੂਰ ਰਿਹਾ ਹੈ।
ਭਾਰਤ-ਪਾਕਿ ਸਰਹੱਦ ‘ਤੇ ਬਣੇ ਬੀਐਸਐਫ ਦੇ 50 ਫੁੱਟ ਉਚੇ ਟਾਵਰ ਨੂੰ ਹਾਲ ਹੀ ਵਿਚ ਓਵਰਬ੍ਰਿਜ ਬਣਾਉਣ ਲਈ ਉਖਾੜਿਆ ਗਿਆ ਹੈ। ਓਵਰਬ੍ਰਿਜ ਦੇ ਲਈ ਇਕ ਪਾਸੇ ਕੰਧਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੰਧਾਂ ਦਾ ਲੈਵਲ ਬਹੁਤ ਉਚਾ ਰੱਖਿਆ ਗਿਆ ਹੈ। ਦੂਜੇ ਪਾਸੇ ਦਰਸ਼ਨ ਵਾਲੇ ਸਥਾਨ ‘ਤੇ ਰੋਜ਼ਾਨਾ ਲਗਭਗ ਦੋ ਹਜ਼ਾਰ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੇ ਹਨ, ਹੁਣ ਦਰਸ਼ਨ ਵਾਲਾ ਸਥਾਨ ਹਟਾਉਣ ਕਾਰਨ ਗਿਣਤੀ ਘਟ ਕੇ ਰੋਜ਼ਾਨਾ 100 ਦੇ ਕਰੀਬ ਰਹਿ ਗਈ ਹੈ।
ਐਸ਼ਵਰਿਆ ‘ਤੇ ਟਵੀਟ ਕਰਕੇ ਫਸੇ ਵਿਵੇਕ ਓਬਰਾਏ
ਐਸ਼ਵਰਿਆ, ਅਭਿਸ਼ੇਕ ਤੇ ਉਨ੍ਹਾਂ ਦੀ ਬੇਟੀ ਅਰਾਧਿਕਾ ਦਾ ਉਡਾਇਆ ਮਜ਼ਾਕ
ਮੁੰਬਈ : ਚੋਣ ਸਰਵੇਖਣ ਨੂੰ ਲੈ ਕੇ ਸ਼ੋਸ਼ਲ ਮੀਡੀਆ ‘ਤੇ ਅਭਿਨੇਤਾ ਵਿਵੇਕ ਓਬਰਾਏ ਦੇ ਟਵੀਟ ‘ਤੇ ਬਵਾਲ ਮਚ ਗਿਆ ਹੈ। ਦਰਅਸਲ, ਵਿਵੇਕ ਨੇ ਚੋਣ ਸਰਵੇਖਣ ਨੂੰ ਦਰਸਾਉਂਦੀ ਇਕ ਫੋਟੋ ਸ਼ੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਖੁਦ ਦੇ ਨਾਲ ਸਲਮਾਨ ਖਾਨ, ਐਸ਼ਵਰਿਆ ਰਾਏ ਬਚਨ, ਅਭਿਸ਼ੇਕ ਬਚਨ ਅਤੇ ਉਨ੍ਹਾਂ ਦੀ ਬੇਟੀ ਅਰਾਧਿਆ ਤੱਕ ਦਾ ਮਜ਼ਾਕ ਬਣਾ ਦਿੱਤਾ। ਇਸ ਦੇ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਉਸ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ। ਇਹ ਵੀ ਮਹਿਜ਼ ਇਕ ਇਤਫਾਕ ਹੈ ਕਿ ਅਮਿਭਾਬ ਬਚਨ ਨੇ ਵਿਵੇਕ ਦੇ ਇਸ ਟਵੀਟ ਤੋਂ ਦੋ ਘੰਟੇ ਪਹਿਲਾਂ ਸੋਸ਼ਲ ਮੀਡੀਆ ‘ਤੇ ਸੰਭਲ ਕੇ ਲਿਖਣ ਦੀ ਗੱਲ ਲਿਖੀ ਸੀ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਸੀ, ‘ਸ਼ੋਸ਼ਲ ਮੀਡੀਆ ‘ਤੇ ਸੋਚ ਸਮਝ ਕੇ ਜ਼ਿਕਰ ਕਰੋ, ਇਹ ਦੋਸਤ ਕਿਤੇ ਸਮਾਜਿਕ ਏਤਬਾਰ ਸੇ ਗੈਰ ਮੁਨਾਸਿਬ ਨਾ ਹੋ।’ ਵਿਵੇਕ ਵਲੋਂ ਸਾਂਝੀ ਕੀਤੀ ਗਈ ਫੋਟੋ ਤਿੰਨ ਹਿੱਸਿਆਂ ਵਿਚ ਵੰਡੀ ਹੈ। ਸਭ ਤੋਂ ਉਪਰ ਇਕ ਪੁਰਾਣੀ ਫੋਟੋ ਵਿਚ ਐਸ਼ਵਰਿਆ ਰਾਏ ਅਤੇ ਸਲਮਾਨ ਖਾਨ ਨਜ਼ਰ ਆ ਰਹੇ ਹਨ, ਜਿਸ ‘ਤੇ ‘ਓਪੀਨੀਅਨ ਪੋਲ’, ਦੂਜੇ ਭਾਗ ਵਿਚ ਉਨ੍ਹਾਂ ਦੀ ਅਤੇ ਐਸ਼ਵਰਿਆ ਰਾਏ ਦੀ ਤਸਵੀਰ ਹੈ, ਜਿਸ ‘ਤੇ ‘ਐਗਜ਼ਿਟ ਪੋਲ’ ਅਤੇ ਤੀਜੇ ਭਾਗ ਵਿਚ ਅਭਿਸ਼ੇਕ ਬਚਨ, ਐਸ਼ਵਰਿਆ ਰਾਏ ਬਚਨ ਅਤੇ ਅਰਾਧਿਕਾ ਦੀ ਤਸਵੀਰ ‘ਤੇ ‘ਰਿਜ਼ਲਟ’ ਲਿਖਿਆ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਹਾਹਾ! ਕਰੀਏਟਿਵ! ਇੱਥੇ ਕੋਈ ਰਾਜਨੀਤੀ ਹੈ .. . ਜਸਟ ਲਾਈਫ’।
ਰਾਕਾਂਪਾ ਨੇ ਕਿਹਾ ਗ੍ਰਿਫਤਾਰ ਕਰੋ
ਮਹਾਰਾਸ਼ਟਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਂਕਾਪਾ) ਨੇ ਵਿਵੇਕ ਦੇ ਇਸ ਟਵੀਟ ‘ਤੇ ਸਖਤ ਨਰਾਜ਼ਗੀ ਪ੍ਰਗਟਾਈ। ਰਾਕਾਂਪਾ ਨੇ ਕਿਹਾ ਕਿ ਕੋਈ ਇਕ ਪਦਮਸ੍ਰੀ ਸਨਮਾਨਿਤ ਸਖਸ਼ ਲਈ ਅਜਿਹੀ ਭਾਸ਼ਾ ਦੀ ਵਰਤੋਂ ਕਿਸ ਤਰ੍ਹਾਂ ਕਰ ਸਕਦਾ ਹੈ। ਰਾਸ਼ਟਰੀ ਅਤੇ ਰਾਜ ਮਹਿਲਾ ਕਮਿਸ਼ਨ ਕੀ ਕਰ ਰਿਹਾ ਹੈ? ਪਾਰਟੀ ਨੇ ਕਿਹਾ ਕਿ ਵਿਵੇਕ ਓਬਰਾਏ ਦੇ ਖਿਲਾਫ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਵਿਵੇਕ ਓਬਰਾਏ ਨੇ ਮੰਗੀ ਮੁਆਫੀ, ਕਿਹਾ ਮਹਿਲਾਵਾਂ ਦੇ ਅਪਮਾਨ ਬਾਰੇ ਕਦੀ ਸੋਚ ਵੀ ਨਹੀਂ ਸਕਦਾ
ਵਿਵੇਕ ਨੇ ਟਵੀਟ ਡਿਲੀਟ ਕਰਕੇ ਕਿਹਾ, ਜੇਕਰ ਕਿਸੇ ਨੂੰ ਵੀ ਇਸ ਨਾਲ ਠੇਸ ਪਹੁੰਚੀ ਹੈ ਤਾਂ ਉਨ੍ਹਾਂ ਨੂੰ ਇਸਦਾ ਦੁੱਖ ਹੈ
ਨਵੀਂ ਦਿੱਲੀ : ਫਿਲਮ ਅਭਿਨੇਤਾ ਵਿਵੇਕ ਉਬਰਾਏ ਨੇ ਐਸ਼ਵਰਿਆ ਰਾਏ ‘ਤੇ ਸ਼ੇਅਰ ਕੀਤੇ ਮੀਮ ‘ਤੇ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਲਿਖਿਆ, ਕਦੀ-ਕਦੀ ਪਹਿਲੀ ਨਜ਼ਰ ਵਿਚ ਇਕ ਇਨਸਾਨ ਨੂੰ ਜੋ ਮਜ਼ਾਕੀਆ ਲੱਗਦਾ ਹੈ, ਜ਼ਰੂਰੀ ਨਹੀਂ ਕਿ ਦੂਜੇ ਨੂੰ ਵੀ ਅਜਿਹਾ ਹੀ ਲੱਗੇ। ਮੈਂ 10 ਸਾਲ ਵਿਚ 2000 ਤੋਂ ਜ਼ਿਆਦਾ ਵਚਿੰਤ ਲੜਕੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕੀਤਾ ਹੈ। ਮੈਂ ਕਦੀ ਕਿਸੇ ਮਹਿਲਾ ਦੇ ਅਪਮਾਨ ਦੇ ਬਾਰੇ ਵਿਚ ਸੋਚ ਵੀ ਨਹੀਂ ਸਕਦਾ। ਵਿਵੇਕ ਨੇ ਟਵੀਟ ਡਿਲੀਟ ਕਰਕੇ ਕਿਹਾ ਜੇਕਰ ਕਿਸੇ ਵੀ ਮਹਿਲਾ ਨੂੰ ਉਸਦੇ ਟਵੀਟ ਨਾਲ ਠੇਸ ਪਹੁੋਂਚੀ ਹੈ ਤਾਂ ਉਸਦਾ ਉਨ੍ਹਾਂ ਨੂੰ ਦੁੱਖ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਮੀਮ ‘ਤੇ ਕਿਸੇ ਵੀ ਤਰ੍ਹਾਂ ਦੀ ਮੁਆਫੀ ਤੋਂ ਇਨਕਾਰ ਕੀਤਾ ਸੀ। ਵਿਵੇਕ ਨੇ ਆਰੋਪ ਲਗਾਇਆ ਸੀ ਕਿ ਨੇਤਾ ਉਸਦੀ ਗੱਲ ਦਾ ਰਾਜਨੀਤੀਕਰਣ ਕਰ ਰਹੇ ਹਨ ਅਤੇ ਇਕ ਮਜ਼ਾਕ ‘ਤੇ ਜੇਲ੍ਹ ਵਿਚ ਸੁੱਟਣਾ ਚਾਹੁੰਦੇ ਹਨ।
ਦਰਅਸਲ, ਜੋ ਫੋਟੋ ਵਿਵੇਕ ਨੇ ਸ਼ੇਅਰ ਕੀਤੀ ਸੀ, ਉਹ ਤਿੰਨ ਤਸਵੀਰਾਂ ਨੂੰ ਮਿਲਾ ਕੇ ਬਣਾਈ ਗਈ ਸੀ। ਇਸ ਵਿਚ ਸਲਮਾਨ ਖਾਨ, ਐਸ਼ਵਰਿਆ ਰਾਏ ਬਚਨ, ਉਹ ਖੁਦ ਅਤੇ ਆਰਾਧਿਆ ਦੀ ਵੱਖ-ਵੱਖ ਸਟੇਜ਼ਜ਼ ਦੀਆਂ ਤਸਵੀਰਾਂ ਸਨ।
ਵਿਵੇਕ ਨੇ ਕਿਹਾ ਸੀ ਕਿ ਜੋ ਵਿਅਕਤੀ ਮਜ਼ਾਕ ਵਿਚ ਸ਼ੇਅਰ ਕੀਤੀ ਗਈ ਫੋਟੋ ਵਿਚ ਸ਼ਾਮਲ ਹਨ, ਉਨ੍ਹਾਂ ਨੂੰ ਇਸ ਵਿਚ ਕੋਈ ਨਰਾਜ਼ਗੀ ਨਹੀਂ। ਪਰ ਕਈ ਆਗੂ ਇਸ ਮੁੱਦੇ ਦਾ ਰਾਜਨੀਤੀਕਰਣ ਕਰਨ ਵਿਚ ਲੱਗੇ ਹੋਏ ਹਨ। ਇਹ ਵਿਅਕਤੀ ਅਸਲੀ ਮੁੱਦਿਆਂ ‘ਤੇ ਕੰਮ ਨਹੀਂ ਕਰਦੇ ਅਤੇ ਅਜਿਹੀਆਂ ਗੱਲਾਂ ਨੂੰ ਮੁੱਦਾ ਬਣਾ ਲੈਂਦੇ ਹਨ।
ਟਵੀਟ ਵਿਚ ਕੁਝ ਵੀ ਗਲਤ ਨਹੀਂ : ਵਿਵੇਕ ਨੇ ਕਿਹਾ, ਪੱਛਮੀ ਬੰਗਾਲ ਵਿਚ ਦੀਦੀ ਹੈ, ਜੋ ਲੋਕਾਂ ਨੂੰ ਸਿਰਫ ਮੀਮ ਬਣਾਉਣ ‘ਤੇ ਜੇਲ੍ਹ ਵਿਚ ਸੁੱਟ ਦਿੰਦੀ ਹੈ। ਹੁਣ ਇਹੀ ਵਿਅਕਤੀ ਵਿਵੇਕ ਓਬਰਾਏ ਨੂੰ ਵੀ ਸਲਾਖਾਂ ਪਿੱਛੇ ਸੁੱਟਣ ਦੀ ਮੰਗ ਉਠਾ ਰਹੇ ਹਨ। ਪਹਿਲਾਂ ਇਹ ਵਿਅਕਤੀ ਮੇਰੀ ਫਿਲਮ ਰੋਕਣ ਵਿਚ ਨਕਾਮ ਰਹੇ, ਇਸ ਲਈ ਹੁਣ ਮੈਨੂੰ ਜੇਲ੍ਹ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਵੇਕ ਨੇ ਕਿਹਾ ਕਿ ਟਵੀਟ ਵਿਚ ਕੁਝ ਵੀ ਗਲਤ ਨਹੀਂ ਸੀ। ਅਜਿਹੇ ਵਿਚ ਜੇਕਰ ਮੈਂ ਕੁਝ ਗਲਤ ਨਹੀਂ ਕੀਤਾ ਤਾਂ ਮੈਂ ਮੁਆਫੀ ਵੀ ਨਹੀਂ ਮੰਗਾਂਗਾ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …