15.9 C
Toronto
Wednesday, June 3, 2026
spot_img
HomeਕੈਨੇਡਾFrontਇਰਾਨ ਦਾ ਕੁਵੈਤ ਅਤੇ ਬਹਿਰੀਨ ’ਚ ਅਮਰੀਕੀ ਟਿਕਾਣਿਆਂ ’ਤੇ ਮਿਜ਼ਾਈਲ ਹਮਲਾ

ਇਰਾਨ ਦਾ ਕੁਵੈਤ ਅਤੇ ਬਹਿਰੀਨ ’ਚ ਅਮਰੀਕੀ ਟਿਕਾਣਿਆਂ ’ਤੇ ਮਿਜ਼ਾਈਲ ਹਮਲਾ


ਅਮਰੀਕਾ ਵਲੋਂ ਵੀ ਇਰਾਨੀ ਫੌਜੀ ਟਿਕਾਣੇ ਤਬਾਹ ਕਰਨ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਨੇ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਲਿਆ, ਜਦੋਂ ਇਰਾਨ ਵਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਦੇ ਜਵਾਬ ਵਿਚ ਅਮਰੀਕੀ ਫੌਜ ਨੇ ਇਰਾਨੀ ਟਿਕਾਣਿਆਂ ’ਤੇ ਜ਼ੋਰਦਾਰ ਬੰਬਾਰੀ ਕੀਤੀ। ਅਮਰੀਕੀ ਕੇਂਦਰੀ ਕਮਾਂਡ ਮੁਤਾਬਕ, ਇਰਾਨ ਨੇ ਕੁਵੈਤ ਅਤੇ ਬਹਿਰੀਨ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਦਾਗੀਆਂ ਸਨ, ਜੋ ਆਪਣੇ ਨਿਸ਼ਾਨੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਨਾਕਾਮ ਕਰ ਦਿੱਤੀਆਂ ਗਈਆਂ। ਇਸਦੀ ਜਵਾਬੀ ਕਾਰਵਾਈ ਵਜੋਂ ਅਮਰੀਕੀ ਫੌਜ ਨੇ ਸਟਰੇਟ ਆਫ ਹੋਰਮੁਜ਼ ਦੇ ਨੇੜੇ ਸਥਿਤ ਕੁਰੈਸ਼ਮ ਟਾਪੂ ’ਤੇ ਬਣੇ ਇਰਾਨੀ ਮਿਲਟਰੀ ਗਰਾਊਂਡ ਕੰਟਰੋਲ ਸਟੇਸ਼ਨ ਨੂੰ ਹਵਾਈ ਹਮਲਿਆਂ ਰਾਹੀਂ ਤਬਾਹ ਕਰ ਦਿੱਤਾ। ਇਹ ਹਮਲੇ ਉਸ ਵੇਲੇ ਹੋਏ ਹਨ, ਜਦੋਂ ਇਰਾਨੀ ਮੀਡੀਆ ਨੇ ਦਾਅਵਾ ਕੀਤਾ ਕਿ ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੀ ਜੰਗਬੰਦੀ ਦੀ ਵਾਰਤਾ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰਦਿਆਂ ਵਿਚੋਲਿਆਂ ਨਾਲ ਗੱਲਬਾਤ ਬੰਦ ਕਰ ਦਿੱਤੀ ਹੈ।

RELATED ARTICLES
POPULAR POSTS