-1.9 C
Toronto
Thursday, December 4, 2025
spot_img
Homeਦੁਨੀਆਕੁਲਭੂਸ਼ਣ ਜਾਧਵ ਨੂੰ ਮਿਲਿਆ ਅਪੀਲ ਦਾ ਅਧਿਕਾਰ

ਕੁਲਭੂਸ਼ਣ ਜਾਧਵ ਨੂੰ ਮਿਲਿਆ ਅਪੀਲ ਦਾ ਅਧਿਕਾਰ

ਅੰਮ੍ਰਿਤਸਰ : ਕੌਮਾਂਤਰੀ ਅਦਾਲਤ ਦੇ ਦਬਾਅ ਦੇ ਚਲਦਿਆਂ ਪਾਕਿਸਤਾਨ ਵਲੋਂ ਜਾਸੂਸੀ ਦੇ ਕਥਿਤ ਆਰੋਪ ‘ਚ ਪਿਛਲੇ 6 ਸਾਲਾਂ ਤੋਂ ਪਾਕਿਸਤਾਨੀ ਜੇਲ੍ਹ ‘ਚ ਬੰਦ ਭਾਰਤੀ ਨੇਵੀ ਅਫ਼ਸਰ ਕਮਾਂਡਰ (ਸੇਵਾ ਮੁਕਤ) ਕੁਲਭੂਸ਼ਣ ਜਾਧਵ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੇਗ ਸਥਿਤ ਕੌਮਾਂਤਰੀ ਅਦਾਲਤ ਦੇ ਫੈਸਲੇ ਅਨੁਸਾਰ ਕੁਲਭੂਸ਼ਣ ਜਾਧਵ ਨੂੰ ਅਪੀਲ ਕਰਨ ਦਾ ਅਧਿਕਾਰ ਦੇਣ ਲਈ ਪਾਕਿਸਤਾਨੀ ਸੰਸਦ ਦੀ ਸਾਂਝੀ ਬੈਠਕ ‘ਚ ਇਕ ਕਾਨੂੰਨ ਪਾਸ ਕੀਤਾ ਗਿਆ ਹੈ, ਜਿਸ ਦੇ ਬਾਅਦ ਹੁਣ ਕੁਲਭੂਸ਼ਣ ਜਾਧਵ ਆਪਣੀ ਸਜ਼ਾ ਵਿਰੁੱਧ ਉੱਚ ਅਦਾਲਤਾਂ ‘ਚ ਅਪੀਲ ਕਰ ਸਕੇਗਾ। ਪਾਕਿ ਦਾ ਦਾਅਵਾ ਹੈ ਕਿ ਉਸ ਨੇ ਭਾਰਤੀ ਨਾਗਰਿਕ ਜਾਧਵ ਨੂੰ ਬਲੋਚਿਸਤਾਨ ਸੂਬੇ ਤੋਂ ਗ੍ਰਿਫ਼ਤਾਰ ਕੀਤਾ ਹੈ, ਉਹ ਪਾਕਿ ‘ਚ ਭਾਰਤ ਲਈ ਜਾਸੂਸੀ ਕਰ ਰਿਹਾ ਸੀ। ਇਸ ਤੋਂ ਪਹਿਲਾਂ ਫੌਜੀ ਅਦਾਲਤ ਤੋਂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੁਲਭੂਸ਼ਣ ਜਾਧਵ ਨੂੰ ਅਪੀਲ ਕਰਨ ਦਾ ਕੋਈ ਅਧਿਕਾਰ ਨਹੀਂ ਸੀ।

RELATED ARTICLES
POPULAR POSTS