ਕਿਹਾ – ਖਹਿਰਾ ਨੇ ਕਾਂਗਰਸ ਤੇ ਅਕਾਲੀਆਂ ਦੇ ਏਜੰਟ ਵਜੋਂ ਕੀਤਾ ਕੰਮ
ਸੰਗਰੂਰ/ਬਿਊਰੋ ਨਿਊਜ਼
ਸੁਖਪਾਲ ਖਹਿਰਾ ਨੇ ਲੰਘੇ ਕੱਲ੍ਹ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸਬੰਧੀ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਖਹਿਰਾ ਦੇ ਅਸਤੀਫੇ ਨੂੰ ਨਿਰ੍ਹਾ ਡਰਾਮਾ ਦੱਸਿਆ। ਮਾਨ ਨੇ ਕਿਹਾ ਕਿ ਅਸਤੀਫਾ ਸਿਰਫ ਇਕ ਲਾਈਨ ਵਿਚ ਲਿਖਿਆ ਹੁੰਦਾ ਹੈ, ਪਰ ਖਹਿਰੇ ਨੇ ਤਾਂ ਲੰਮਾ ਚੌੜਾ ਭਾਸ਼ਣ ਲਿਖ ਕੇ ਸਪੀਕਰ ਨੂੰ ਭੇਜ ਦਿੱਤਾ। ਮਾਨ ਨੇ ਦੱਸਿਆ ਕਿ ਖਹਿਰੇ ਨੂੰ ਪਤਾ ਹੈ ਕਿ ਉਨ੍ਹਾਂ ਦਾ ਅਸਤੀਫਾ ਮਨਜੂਰ ਨਹੀਂ ਹੋਵੇਗਾ ਅਤੇ ਉਨ੍ਹਾਂ ਸਿਰਫ ਡਰਾਮਾ ਹੀ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਨੇ ਕਾਂਗਰਸ ਅਤੇ ਅਕਾਲੀਆਂ ਦੇ ਏਜੰਟ ਵਜੋਂ ਕੰਮ ਕੀਤਾ ਹੈ ਅਤੇ ਜਿਸ ਤਰ੍ਹਾਂ ਨਿਰਮਲ ਸਿੰਘ ਮਾਨਸ਼ਾਹੀਆ ਕਾਂਗਰਸ ਵਿਚ ਸ਼ਾਮਲ ਹੋਏ, ਉਸੇ ਤਰ੍ਹਾਂ ਖਹਿਰਾ ਵੀ ਕਾਂਗਰਸ ਪਾਰਟੀ ‘ਚ ਵੀ ਜਾਣਗੇ।
Check Also
ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ
‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …