Breaking News
Home / ਪੰਜਾਬ / ਪੰਜਾਬ ਪੁਲਿਸ ਦਾ ਤਾਲੀਬਾਨੀ ਰਵੱਈਆ ਆਇਆ ਸਾਹਮਣੇ

ਪੰਜਾਬ ਪੁਲਿਸ ਦਾ ਤਾਲੀਬਾਨੀ ਰਵੱਈਆ ਆਇਆ ਸਾਹਮਣੇ

ਅੰਮ੍ਰਿਤਸਰ ਦੇ ਚਵਿੰਡਾ ਦੇਵੀ ਇਲਾਕੇ ‘ਚ ਔਰਤ ਨੂੰ ਜੀਪ ‘ਤੇ ਬੰਨ੍ਹ ਕੇ ਘੁਮਾਇਆ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਦੇ ਚਵਿੰਡਾ ਦੇਵੀ ਇਲਾਕੇ ਵਿੱਚ ਪੰਜਾਬ ਪੁਲਿਸ ਦਾ ਤਾਲਿਬਾਨੀ ਰਵੱਈਆ ਸਾਹਮਣੇ ਆਇਆ ਹੈ। ਲੰਘੇ ਕੱਲ੍ਹ ਪਿੰਡ ਸ਼ਹਿਜ਼ਾਦਾ ਵਿਚ ਗੁਰਵਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਕ੍ਰਾਈਮ ਵਿੰਗ ਅੰਮ੍ਰਿਤਸਰ ਦੀ ਟੀਮ ਪਹੁੰਚੀ ਸੀ। ਉਕਤ ਵਿਅਕਤੀ ਦੇ ਘਰ ਨਾ ਹੋਣ ‘ਤੇ ਪੁਲਿਸ ਨੇ ਘਰ ‘ਚ ਮੌਜੂਦ ਉਸਦੀ ਪਤਨੀ ਨੂੰ ਕਾਰ ਦੀ ਛੱਤ ‘ਤੇ ਜ਼ਬਰਦਸਤੀ ਬਿਠਾ ਲਿਆ ਤੇ ਸਾਰੇ ਪਿੰਡ ਵਿਚ ਘੁਮਾ ਕੇ ਬੇਇੱਜ਼ਤ ਕੀਤਾ। ਪੀੜਤ ਔਰਤ ਜਸਵਿੰਦਰ ਕੌਰ ਨੇ ਦੱਸਿਆ ਕਿ ਘਰ ਵਿਚ ਕੋਈ ਮਰਦ ਮੈਂਬਰ ਨਾ ਹੋਣ ਕਰਕੇ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਸਰਕਾਰੀ ਜੀਪ ਦੀ ਛੱਤ ‘ਤੇ ਜ਼ਬਰਦਸਤੀ ਬਿਠਾ ਦਿੱਤਾ ਤੇ ਸਾਰੇ ਪਿੰਡ ਵਿਚ ਘੁੰਮਾਇਆ ਗਿਆ। ਪੁਲਿਸ ਦੀ ਹਰਕਤ ਦੇਖ ਕੇ ਸਾਰਾ ਪਿੰਡ ਇਕੱਠਾ ਹੋਣ ਲੱਗਾ ਤੇ ਪੁਲਿਸ ਨੇ ਜੀਪ ਭਜਾ ਲਈ। ਉਸ ਨੇ ਦੱਸਿਆ ਕਿ ਚਵਿੰਡਾ ਦੇਵੀ ਬਾਈਪਾਸ ਮੋੜ ‘ਤੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦਾ ਗੁੱਟ ਵੀ ਟੁੱਟ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਸਵਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਵੀઠਪੁਲਿਸ ਉਸਦੇ ਪਤੀ ਨੂੰ ਜ਼ਬਰਦਸਤੀ ਚੁੱਕਣ ਆਈ ਸੀ।

Check Also

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਹਿਣਾ – ਅਸੀਂ ਮੋਦੀ ਸਰਕਾਰ ਅੱਗੇ ਗੋਡੇ ਨਹੀਂ ਟੇਕਾਂਗੇ

ਜੰਡਿਆਲਾ ਗੁਰੂ ‘ਚ ਫਿਰ ਯਾਤਰੀ ਰੇਲ ਗੱਡੀਆਂ ਦਾ ਰਾਹ ਰੋਕਿਆ ਜੰਡਿਆਲਾ ਗੁਰੂ/ਬਿਊਰੋ ਨਿਊਜ਼ ਪੰਜਾਬ ਵਿਚ …