ਜਸਪਾਲ ਸਿੰਘ ਬੱਲ
ਉਨਟਾਰੀਓ ਅਸੈਂਬਲੀ ਦੀ ਇਲੈਕਸ਼ਨ ਵਿਚ ਬਰੈਂਪਟਨ ਸਾਊਥ ਹਲਕੇ ਵਿਚ ਹੋ ਰਹੀਆਂ ਚੋਣ ਗਤੀਵਿਧੀਆਂ ਨੇ ਇਲਾਕੇ ਦੇ ਲੋਕਾਂ ਦਾ ਧਿਆਨ ਖਿੱਚਣ ਤੋਂ ਇਲਾਵਾ ਸਮੁੱਚੇ ਰਾਜਸੀ ਘਟਨਾਕ੍ਰਮ ਉਪਰ ਨਿਗ੍ਹਾ ਰੱਖਣ ਵਾਲੇ ਅਨੇਕਾਂ ਲੋਕਾਂ ਨੂੰ ਇਸ ਹਲਕੇ ਵਿਚ ਪ੍ਰਚਾਰ ਲਈ ਕੁੱਦੇ ਫੈਡਰਲ ਪਾਰਲੀਮੈਂਟ ਮੈਂਬਰਾਂ ਦੀ ਮੌਜੂਦਗੀ ਅਤੇ ਪ੍ਰਭਮੀਤ ਸਿੰਘ ਸਰਕਾਰੀਆ ਦੀ ਯੋਗਤਾ/ਪਿਛੋਕੜ ਤੋਂ ਇਲਾਵਾ ਇਲੈਕਸ਼ਨ ਕੰਪੇਨ ਨੂੰ ਵਿਚਾਰਨ ਤੋਂ ਬਾਅਦ ਇਹ ਕਹਿਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਪ੍ਰਭਮੀਤ ਸਿੰਘ ਸਰਕਾਰੀਆ ਵਿਚ ਇਸ ਹਲਕੇ ਦੇ ਇਕ ਵਧੀਆ ਨੁਮਾਇੰਦੇ ਵਜੋਂ ਉਭਰਣ ਤੋਂ ਇਲਾਵਾ ਆਪਣੇ ਤੋਂ ਵਿਰੋਧੀ ਵਿਚਾਰਧਾਰਾ ਰੱਖਣ ਵਾਲੇ ਰਾਜਨੀਤਕਾਂ ਲਈ ਭਵਿੱਖ ਵਿਚ ਇਕ ਤਾਕਤਵਰ ਆਗੂ ਬਨਣ ਦੀ ਸਮਰੱਥਾ ਹੀ ਉਹ ਵਜ੍ਹਾ ਹੈ ਜਿਸ ਕਰਕੇ ਪ੍ਰਭਮੀਤ ਸਿੰਘ ਨੂੰ ਇਸ ਇਲੈਕਸ਼ਨ ਵਿਚ ਹਰਾਉਣ ਲਈ ਕੈਨੇਡਾ ਦੇ ਕਈ ਪਾਰਲੀਮੈਂਟ ਮੈਂਬਰ ਵੀ ਬਰੈਂਪਟਨ ਸਾਊਥ ਵਿਚ ਯਤਨਸ਼ੀਲ ਹੋਏ ਹਨ। ਪ੍ਰਭਮੀਤ ਸਿੰਘ ਸਰਕਾਰੀਆ ਦੇ ਹੱਕ ਵਿਚ ਪੈਦਾ ਹੋਏ ਹਾਂ-ਪੱਖੀ ਮਾਹੌਲ ਨੂੰ ਦਰਸਾਉਂਦੇ ਹੋਏ ਇਸ ਹਲਕੇ ਦੇ ਵੋਟਰ, ਤੇਜਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਪ੍ਰਭਮੀਤ ਸਿੰਘ ਦੇ ਨਾਲ ਮਿਲ ਕੇ ਉਸ ਪ੍ਰਤੀ ਜਾਣਕਾਰੀ ਪ੍ਰਾਪਤ ਕਰਨ ਸਦਕਾ ਜਿਥੇ ਇਹ ਸਪਸ਼ੱਟ ਹੋਇਆ ਕਿ ਯੋਗਤਾ, ਲੋਕ-ਪੱਖੀ ਸੁਭਾਅ ਅਤੇ ਸਹਿਣਸ਼ੀਲਤਾ ਦੇ ਗੁਣਾਂ ਸਦਕਾ ਜਿਥੇ ਪ੍ਰਭਮੀਤ ਸਿੰਘ ਉਸ ਦੀ ਵੋਟ ਦਾ ਹੱਕਦਾਰ ਹੈ ਉਥੇ ਇਸ ਹਲਕੇ ਵਿਚ ਮਿਸੀਸਾਗਾ/ਬਰੈਂਪਟਨ ਸ਼ਹਿਰਾਂ ਦੇ ਹੋਰਨਾਂ ਹਲਕਿਆਂ ਤੋਂ ਵੱਧ ਇਸ ਹਲਕੇ ਵਿਚ ਫੈਡਰਲ ਲਿਬਰਲ ਪਾਰਲੀਮੈਂਟ ਮੈਂਬਰਾਂ ਵਲੋਂ ਪ੍ਰਚਾਰ ਲਈ ਲਾਇਆ ਜਾ ਰਿਹਾ ਜੋਰ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਨੌਜਵਾਨ ਪੀੜੀ ਦਾ ਪ੍ਰਤੀਨਿਧ, ਪ੍ਰਭਮੀਤ ਸਿੰਘ ਸਰਕਾਰੀਆ, ਇਨ੍ਹਾਂ ਰਾਜਨੀਤਕਾਂ ਦੇ ਮਨਾਂ ਵਿਚ ਖਤਰਾ ਬਣ ਚੁੱਕਾ ਹੈ ਜਿਸ ਕਰਕੇ ਉਹ ਇਸ ਨੂੰ ਹਰਾਉਣ ਦੇ ਲਈ ਇਸ ਹਲਕੇ ਵਿਚ ਯਤਨਸ਼ੀਲ ਹਨ । ਤੇਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਬਰੈਂਪਟਨ ਸਾਊਥ ਹਲਕੇ ਦੀ ਸੂਬਾਈ ਚੋਣ ਵਿਚ ਪ੍ਰਭਮੀਤ ਸਿੰਘ ਸਰਕਾਰੀਆ ਦਾ ਵਿਰੋਧ ਕਰਨ ਲਈ ਮੈਦਾਨ ਵਿਚ ਦੂਸਰੇ ਹਲਕਿਆਂ ਤੋਂ ਆਏ ਫੈਡਰਲ ਪਾਰਲੀਮੈਂਟ ਮੈਂਬਰ, ਬਾਕੀ ਹੋਰਨਾਂ ਇਲਾਕਿਆਂ ਵਿਚ ਵੀ ਉਸੇ ਹੀ ਗਿਣਤੀ ਅਤੇ ਦ੍ਰਿੜਤਾ ਨਾਲ ਯਤਨਸ਼ੀਲ ਹੁੰਦੇ ਤਾਂ ਉਸ ਨੂੰ ਪ੍ਰਭਮੀਤ ਸਿੰਘ ਦੀ ਇਨ੍ਹਾਂ ਐਮ ਪੀ ਵਲੋਂ ਕੀਤੀ ਜਾ ਰਹੀ ਵਿਰੋਧਤਾ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ ਲੱਗਣੀ । ” ਪ੍ਰਭਮੀਤ ਸਿੰਘ ਜੋ ਕਿ ਕੈਨੇਡਾ ਦੀ ਇਕ ਨਾਮਵਰ ਲਾਅ-ਫਰਮ ਦੇ ਨਾਲ ਕੌਰਪਰੇਟ ਲਾਅ ਦੇ ਖੇਤਰ ਵਿਚ ਕੰਮ ਕਰਦਾ ਸੀ ਨੇ ਆਪਣੀ ਸਖਸ਼ੀਅਤ ਅਤੇ ਲਿਆਕਤ ਸਦਕਾ ਆਪਣੇ ਹਮ-ਉਮਰ ਨੌਜਵਾਨਾਂ ਤੋਂ ਇਲਾਵਾ ਪਿਛਲੇ ਕਈ ਦਹਾਕਿਆਂ ਤੋਂ ਭਾਈਚਾਰਕ ਗਤੀਵਿਧੀਆਂ ਵਿਚ ਸਰਗਰਮ ਲੋਕਾਂ ਦਾ ਸੁਮੇਲ ਕਰਦੇ ਹੋਏ ਇਸ ਹਲਕੇ ਵਿਚ ਇਕ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਜਿਸ ਦਾ ਸਬੂਤ ਇਸ ਹਲਕੇ ਦਾ ਗੇੜਾ ਮਾਰਨ ਉਪਰੰਤ ਸਪਸ਼ਟ ਨਜ਼ਰ ਆਉਂਦਾ ਹੈ” ਇਹ ਸ਼ਬਦ ਕਹਿੰਦੇ ਹੋਏ ਮਨਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਪ੍ਰਭਮੀਤ ਸਿੰਘ ਦੀ ਮਦਦ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਸ ਨੌਜਵਾਨ ਵਲੋਂ ਪਿਛੋਕੜ ਵਿਚ ਭਾਈਚਾਰਕ ਕੰਮ-ਕਾਜ਼ ਵਿਚ ਪਾਇਆ ਯੋਗਦਾਨ ਅਤੇ ਦ੍ਰਿੜਤਾ ਦੇ ਸਬੂਤ ਤੋਂ ਇਲਾਵਾ ਭਵਿੱਖ ਵਿਚ ਪੀ ਸੀ ਪਾਰਟੀ ਦੇ ਇਕ ਅਹਿਮ ਰਾਜਨੀਤਕ ਆਗੂ ਵਜੋਂ ਵਜੋਂ ਉਭਰਨ ਦੀ ਸਮੱਰਥਾ ਹੈ।
ਪ੍ਰਭਮੀਤ ਸਿੰਘ ਸਰਕਾਰੀਆ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਆਏ ਟਿੰਮ ਉਪਲ ਨੇ ਕਿਹਾ ਕਿ ਜਦੋਂ ਉਹ ਪਾਰਲੀਮੈਂਟ ਵਿਚ ਮਿਨਸਟਰ ਆਫ ਸਟੇਟ ਸੀ ਤਾਂ ਪ੍ਰਭਮੀਤ ਸਿੰਘ ਸਰਕਾਰੀਆ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਉਨਟਾਰੀਓ ਇਕਾਈ ਦੇ ਮੁੱਖੀ ਵਜੋਂ ਉਨ੍ਹਾਂ ਨਾਲ ਕੁਝ ਮਸਲਿਆਂ ਸਬੰਧੀ ਮਿਲ ਚੁੱਕਾ ਸੀ ਅਤੇ ਉਹ ਉਸ ਦੀ ਸਖ਼ਸ਼ੀਅਤ ਅਤੇ ਮਸਲੇ ਨੂੰ ਪੇਸ਼ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹੋਇਆ ਸੀ । ਉਨ੍ਹਾਂ ਕਿਹਾ ਕਿ ਉਹ ਵਿਸ਼ਵਾਸ਼ ਨਾਲ ਕਹਿ ਸਕਦੇ ਹਨ ਕਿ ਪ੍ਰਭਮੀਤ ਸਿੰਘ ਬਰੈਂਪਟਨ ਸਾਊਥ ਅਸੈਂਬਲੀ ਹਲਕੇ ਦੇ ਵੋਟਰਾਂ ਦਾ ਸਹਿਯੋਗ ਸਦਕਾ 7 ਜੂਨ ਨੂੰ ਪ੍ਰਾਪਤ ਹੋਣ ਵਾਲੀ ਜਿੱਤ ਤੋਂ ਬਾਅਦ ਕੈਨੇਡੀਅਨ ਸਿਆਸਤ ਵਿਚ ਵੱਧੀਆ ਆਗੂ ਵਜੋਂ ਪਹਿਚਾਣ ਸਥਾਪਿਤ ਕਰੇਗਾ।
ਪੰਜਾਬੀ ਵਸੋਂ ਵਾਲੇ ਇਲਾਕੇਆਂ ਵਿਚ ਭਰਵੇਂ ਸਹਿਯੋਗ ਤੋਂ ਇਲਾਵਾ ਬਰੈਂਪਟਨ ਸਾਊਥ ਅਸੈਂਬਲੀ ਹਲਕੇ ਵਿਚ ਪੀਲ ਵਿਲੇਜ਼ ਵਜੋਂ ਜਾਣੇ ਜਾਂਦੇ ਇਲਾਕੇ ਵਿਚੋਂ ਵੀ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਅਤੇ ਅਨੇਕਾਂ ਹੀ ਵਸਨੀਕ ਉਸ ਦੇ ਕੈਮਪੇਨ ਨੂੰ ਆਪਣਾ ਕੰਪੇਨ ਸਮਝ ਕੇ ਚਲਾ ਰਹੇ ਹਨ। ਪੰਜਾਬੀ ਵਸੋਂ ਵਾਲੇ ਇਲਾਕੇਆਂ ਵਿਚ ਵੋਟਰਾਂ ਨਾਲ ਰਾਬਤਾ ਕਰਨ ਵਾਲੇ ਵੰਲਟੀਅਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅਨੇਕਾਂ ਲੋਕਾਂ ਨੇ ਦੱਸਿਆ ਕਿ ਪ੍ਰਭਮੀਤ ਸਿੰਘ ਨੂੰ ਵੋਟ ਪਾ ਕੇ ਉਹ ਉਸ ਭੁਲੇਖੇ ਨੂੰ ਖਤਮ ਕਰਨਾ ਚਾਹੁੰਦੇ ਹਨ ਕਿ ਇਸ ਹਲਕੇ ਦੇ ਪੰਜਾਬੀ ਵੋਟਰ, ਪੰਜਾਬ ਵਿਚ ਅਕਾਲੀ ਦਲ ਨੂੰ ਪੰਥ ਦਾ ਵਾਸਤਾ ਪਾ ਕੇ ਵੋਟਾਂ ਮੰਗਣ ਵਾਲੀ ਸੋਚ ਦੀ ਤਰ੍ਹਾਂ ਇਥੇ ਵੀ ਕੁਝ ਲੋਕਾਂ ਵਲੋਂ ਇਕ ਪਾਰਟੀ ਨੂੰ ਪੰਜਾਬੀਆਂ ਦੀ ਹਿੱਤੂ ਬਣਾ ਕੇ ਪੇਸ਼ ਕਰਨ ਵਾਲੇ ਭਰਮ-ਜਾਲ ਵਿਚ ਫੱਸਕੇ ਪ੍ਰਭਮੀਤ ਸਿੰਘ ਦੇ ਵਿਰੋਧ ਵਿਚ ਭੁਗਤ ਜਾਣਗੇ । ਪੰਜਾਬੀ ਮੂਲ ਵਾਲੇ ਇਨ੍ਹਾਂ ਵੋਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁੱਦੇ ਅਤੇ ਮੁਸ਼ਕਲਾਵਾਂ ਵੀ ਸਮੁੱਚੇ ਬਰੈਂਪਟਨ ਸਾਊਥ ਹਲਕੇ ਦੇ ਵਸਨੀਕਆਂ ਦੀ ਤਰ੍ਹਾਂ ਹਨ ਅਤੇ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਇਥੋਂ ਜਿਤਾਉਣ ਦੇ ਨਾਲ ਉਹ ਕੈਨੇਡੀਅਨ ਸਿਆਸਤ ਵਿਚ ਇਹ ਸੁਨੇਹਾ ਦੇਣ ਵਿਚ ਕਾਮਯਾਬ ਹੋਣਗੇ ਕਿ ਪੰਜਾਬੀ ਵੋਟਰ ਨੂੰ ਸਿਰਫ ਭਾਈਚਾਰੇ ਦੀਆਂ ਭਾਵਨਾਵਾਂ ਦਾ ਹਵਾਲਾ ਦੇ ਕੇ ਨਹੀਂ ਭਰਮਾਇਆ ਜਾ ਸਕਦਾ । ਪ੍ਰਭਮੀਤ ਸਿੰਘ ਸਰਕਾਰੀਆ ਦੀ ਵਲੰਟੀਅਰ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਲੋਕਾਂ ਵਿਚ ਇਹ ਆਮ ਵਿਚਾਰ ਸੁਨਣ ਨੂੰ ਮਿਲ ਰਹੇ ਹਨ ਕਿ ਉਹ ਸੂਬਾਈ ਅਸੈਂਬਲੀ ਦੇ ਵਿਚ ਬਰੈਂਪਟਨ ਦੇ ਨੁੰਮਾਇਦੇਆਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ ।
ਪ੍ਰਭਮੀਤ ਸਿੰਘ ਸਰਕਾਰੀਆ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਮਿਹਨਤ ਨਾਲ ਕੰਮ ਕਰ ਰਹੇ ਉਸ ਦੇ ਕੈਮਪੇਨ ਮੈਨੇਜਰ ਜਸਕਰਨ ਸਿੰਘ ਸੰਧੂ ਨੇ ਕਿਹਾ ਕਿ ਉਸ ਨੂੰ ਪ੍ਰਭਮੀਤ ਸਿੰਘ ਦੇ ਨਾਲ ਦੋਸਤੀ ਤੋਂ ਇਲਾਵਾ ਹੋਰ ਅਨੇਕਾਂ ਭਾਈਚਾਰਕ ਗਤੀਵਿਧੀਆਂ, ਜਿਨ੍ਹਾਂ ਵਿਚ ਕਰਮਾ-ਗਰੋ, ਹਾਕੀ ਫੋਰ ਹਿਊਮੈਨਟੀ, ਵਰਲਡ ਸਿਖ ਆਰਗੇਨਾਈਜੇਸ਼ਨ ਆਫ ਕੈਨੇਡਾ ਤੋਂ ਇਲਾਵਾ ਸਿੱਖ ਯੂਥ ਲੀਡਰਸ਼ਿੱਪ ਇਸੰਟੀਚਿਊਟ ਵਿਚ ਕੰਮ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ । ਉਸ ਨੇ ਕਿਹਾ ਕਿ ਪ੍ਰਭਮੀਤ ਸਿੰਘ ਦੇ ਕੰਪੇਨ ਦਾ ਪ੍ਰਬੰਧ ਚਲਾਉਣ ਵਿਚ ਉਸ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਕਿਉਂਕਿ ਸਮੁੱਚੇ ਹਲਕੇ ਦੇ ਇਕ ਭਰਵੇਂ ਹਿੱਸੇ ਵਿਚ ਜਿਥੇ ਪ੍ਰਭਮੀਤ ਸਿੰਘ ਸਰਕਾਰੀਆ ਦੀ ਸਖ਼ਸ਼ੀਅਤ ਅਤੇ ਲਿਆਕਤ ਤੋਂ ਇਲਾਵਾ ਪ੍ਰਭਾਵਸ਼ਾਲੀ ਰਾਜਨੀਤਕ ਵਜੋਂ ਸਥਾਪਿਤ ਹੋਣ ਦੀ ਚਰਚਾ ਸਦਕਾ ਪੰਜਾਬੀ ਭਾਈਚਾਰੇ ਦੇ ਵੋਟਰਾਂ ਵਿਚ ਉਤਸ਼ਾਹ ਹੈ ਉਥੇ ਪੰਜਾਬੀ ਵੋਟਰਾਂ ਦੇ ਮਨਾਂ ਵਿਚ ਵੀ ਇਸ ਹਲਕੇ ਦੇ ਗੈਰ-ਪੰਜਾਬੀ ਵੋਟਰਾਂ ਦੀ ਤਰ੍ਹਾਂ ਪਿਛਲੇ 15 ਸਾਲ ਤੋਂ ਬਰੈਂਪਟਨ ਸ਼ਹਿਰ ਦੇ ਮੁੱਦਿਆਂ ਨੂੰ ਉਠਾਉਣ ਜਾਂ ਉਨ੍ਹਾਂ ਨੂੰ ਹੱਲ ਕਰਵਾਉਣ ਤੋਂ ਪਾਸਾ ਵੱਟਣ ਦੀ ਲਿਬਰਲ ਰਾਜਨੀਤਕਾਂ ਦੀ ਕਾਰਗੁਜ਼ਾਰੀ ਵੀ ਆਪ-ਮੁਹਾਰੇ ਸਹਾਈ ਸਿੱਧ ਹੋ ਰਹੀ ਹੈ। – 647-990-1795
Home / ਨਜ਼ਰੀਆ / ਪ੍ਰਭਮੀਤ ਸਿੰਘ ਸਰਕਾਰੀਆ ਦੀ ਯੋਗਤਾ, ਲੋਕ-ਪੱਖੀ ਸੁਭਾਅ ਤੇ ਸਹਿਣਸ਼ੀਲਤਾ ਸਦਕਾ ਹਲਕੇ ਦੇ ਵੋਟਰਾਂ ‘ਚ ਉਸ ਦੇ ਹੱਕ ਵਿਚ ਹਾਂ-ਪੱਖੀ ਹੁਲਾਰਾ