Breaking News
Home / ਕੈਨੇਡਾ / ਟਰੂਡੋ ਨੇ ਮਾਪਿਆਂ ਦੀ ਸਪਾਂਸਰਸ਼ਿਪ ਦੀ ਗਿਣਤੀ ਨੂੰ ਵਧਾ ਕੇ 17 ਹਜ਼ਾਰ ਕੀਤਾ

ਟਰੂਡੋ ਨੇ ਮਾਪਿਆਂ ਦੀ ਸਪਾਂਸਰਸ਼ਿਪ ਦੀ ਗਿਣਤੀ ਨੂੰ ਵਧਾ ਕੇ 17 ਹਜ਼ਾਰ ਕੀਤਾ

ਬਰੈਂਪਟਨ : ਕੈਨੇਡਾ ਦੇ ਇੰਮੀਗਰੇਸ਼ਨ ਸਿਸਟਮ ਵਿੱਚ ਸੁਧਾਰ ਕਰਕੇ ਕੈਨੇਡਾ ਸਰਕਾਰ ਪਰਿਵਾਰਾਂ ਨੂੰ ਇੱਕਠੇ ਕਰਨ ਲਈ ਵਚਨਬੱਧ ਹੈ। ਇਹਨਾਂ ਸੁਧਾਰਾਂ ਦੀ ਤਾਜ਼ਾ ਕੜੀ ਵਿੱਚ ਸਰਕਾਰ ਦਾ ਸੰਭਾਵਿਤ ਮਾਪਿਆਂ, ਦਾਦੇ ਦਾਦੀਆਂ, ਨਾਨੇ ਨਾਨੀਆਂ ਨੂੰ ਸਪਾਂਸਰ ਕਰਨ ਲਈ ਵਧੇਰੇ ਅਰਜ਼ੀਆਂ ਸਵੀਕਾਰ ਕਰਨਾ ਸ਼ਾਮਲ ਹੈ। ਲਿਬਰਲ ਸਰਕਾਰ ਨੇ ਪ੍ਰਾਪਤ ਕਰਨ ਵਾਲੀਆਂ ਅਰਜ਼ੀਆਂ ਦੀ ਗਿਣਤੀ ਨੂੰ 5000 ਤੋਂ ਵਧਾ ਕੇ 10,000 ਹਜ਼ਾਰ ਕੀਤਾ ਸੀ, ਅਤੇ ਇਸ ਸਾਲ ਲਈ ਇਹ ਗਿਣਤੀ 17,000 ਕਰ ਦਿੱਤੀ ਗਈ ਹੈ। ਮਾਪਿਆਂ ਅਤੇ ਦਾਦੇ ਦਾਦੀਆਂ, ਨਾਨੇ ਨਾਨੀਆਂ ਨੂੰ ਸਪਾਂਸਰ ਕਰਨ ਦੀ ਪ੍ਰਕਿਰਿਆ ਸੰਭਾਵਿਤ ਸਪਾਂਸਰਾਂ ਵੱਲੋਂ ਆਪਣੇ ਮਾਪੇ ਜਾਂ ਦਾਦਾ ਦਾਦੀ, ਨਾਨਾ ਨਾਨੀ ਨੂੰ ਸਪਾਂਸਰ ਕਰਨ ਦੇ ਇਰਾਦੇ ਨਾਲ ਆਨਲਾਈਨ ਫਾਰਮ ਭਰਨ ਨਾਲ ਆਰੰਭ ਹੁੰਦੀ ਹੈ। ਫੇਰ ਇਹਨਾਂ ਦਾਖਲਿਆਂ ਦਾ ਇੰਮੀਗਰੇਸ਼ਨ ਵਿਭਾਗ ਵੱਲੋਂ ਮੁਲਾਂਕਣ ਕੀਤਾ ਜਾਂਦਾ ਹੈ; ਸੰਭਾਵਿਤ ਸਪਾਂਸਰਾਂ ਨੂੰ ਕੰਪਿਊਟਰ ਵੱਲੋਂ ਚੁਣਿਆ ਜਾਂਦਾ ਹੈ। ਇਹ ਪ੍ਰੋਗਰਾਮ ਫੈਮਲੀ ਕਲਾਸ ਸਪਾਂਸਰਸ਼ਿੱਪ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਸਪਾਂਸਰ ਬਣਨ ਲਈ ਲੋੜੀਦੀਆਂ ਸ਼ਰਤਾਂ ਵਿੱਚ ਕੈਨੇਡਾ ਰੈਵੇਨਿਊ ਏਜੰਸੀ (ਸੀ ਆਰ ਏ) ਦੁਆਰਾ ਜਾਰੀ ਪਿਛਲੇ ਤਿੰਨ ਸਾਲ ਦੇ ਨੋਟਿਸ ਆਫ ਅਸੈਸਮੈਂਟ ਦਾਖ਼ਲ ਕਰਨਾ ਅਤੇ ਇਹ ਸਾਬਤ ਕਰਨਾ ਸ਼ਾਮਲ ਹੁੰਦਾ ਹੈ ਕਿ ਉਹਨਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਘੱਟੋ ਘੱਟ ਆਮਦਨ ਹੋਣ ਦੀ ਸ਼ਰਤ ਨੂੰ ਪੂਰਾ ਕੀਤਾ ਹੈ। ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਹਰਾ ਦਾ ਵਿਸ਼ਵਾਸ਼ ਹੈ ਕਿ ਵਧੇਰੇ ਅਰਜ਼ੀਆਂ ਲੈਣ ਨਾਲ ਪਰਿਵਾਰਾਂ ਨੂੰ ਇੱਕਠੇ ਹੋਣ ਵਿੱਚ ਮਦਦ ਮਿਲੇਗੀ ਅਤੇ ਕੈਨੇਡਾ ਦੇ ਮਜ਼ਬੂਤ ਬਣਨ ਵਿੱਚ ਯੋਗਦਾਨ ਪਵੇਗਾ।

ਕਥਨ

ਪਰਿਵਾਰਾਂ ਨੂੰ ਇੱਕਠੇ ਕਰਨਾ ਹਮੇਸ਼ਾ ਹੀ ਸਾਡੀ ਸਰਕਾਰ ਦੀ ਪਹਿਲ ਰਿਹਾ ਹੈ ਅਤੇ ਹਾਲ ਵਿੱਚ ਮਾਪਿਆਂ, ਦਾਦੇ ਦਾਦੀਆਂ, ਨਾਨੇ ਨਾਨੀਆਂ ਦੇ ਸਪਾਂਸਰਸ਼ਿੱਪ ਪ੍ਰੋਗਰਾਮ ਵਿੱਚ ਕੀਤਾ ਗਿਆ ਵਾਧਾ ਇਸ ਪਹਿਲ ਨੂੰ ਦਰਸਾਉਂਦਾ ਹੈ। ਬਹੁਤ ਸਾਰੇ ਕੈਨੇਡੀਅਨਾਂ ਵਾਸਤੇ ਆਪਣੇ ਮਾਪਿਆਂ, ਦਾਦੇ ਦਾਦੀਆਂ, ਨਾਨੇ ਨਾਨੀਆਂ ਤੋਂ ਦੂਰ ਰਹਿਣਾ ਬਹੁਤ ਕਠਿਨ ਹੁੰਦਾ ਹੈ, ਅਤੀਕਿਰਤ ਅਰਜ਼ੀਆਂ ਸਦਕਾ ਵਧੇਰੇ ਕੈਨੇਡੀਅਨ ਇੱਕ ਨਿਰਪੱਖ ਅਤੇ ਸੋਚੀ ਸਮਝੀ ਪ੍ਰਕਿਰਿਆ ਰਾਹੀਂ ਆਪਣੇ ਪਰਿਵਾਰਾਂ ਨਾਲ ਇੱਕਠੇ ਹੋਣਗੇ।

 

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …