ਰਾਏਕੋਟ : ਕੈਨੇਡਾ ਦੀ ਧਰਤੀ ‘ਤੇ ਸੰਸਦ ਮੈਂਬਰ ਬਣੇ ਟਿਮ ਉੱਪਲ ਦੀ ਜਿੱਤ ‘ਤੇ ਉਨ੍ਹਾਂ ਦੇ ਜੱਦੀ ਪਿੰਡ ਬੱਸੀਆਂ ਵਿਖੇ ਖੁਸ਼ੀ ਦਾ ਮਾਹੌਲ ਹੈ। ਦੱਸਣਯੋਗ ਹੈ ਕਿ ਟਿਮ ਉੱਪਲ ਦਾ ਜਨਮ 14 ਨਵੰਬਰ 1974 ਨੂੰ ਰਾਏਕੋਟ ਦੇ ਇਤਿਹਾਸਕ ਨਗਰ ਪਿੰਡ ਬੱਸੀਆਂ ਵਿਖੇ ਹੋਇਆ। ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ‘ਚ ਹੈ। ਉਨ੍ਹਾਂ ਐਡਮਿੰਟਨ ਸੇਰਵੁੱਡ ਪਾਰਕ ਲਈ 2008 ਤੋਂ 2015 ਤੱਕ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ। ਉਹ ਬੈਂਕਰ ਤੇ ਰੇਡੀਓ ਹੋਸਟ ਹਨ, ਜੋ ਐਡਮਿੰਟਨ ਮਿੱਲਵੁੱਡਜ਼ ਲਈ ਕੈਨੇਡਾ ਦੀ ਸੰਸਦ ‘ਚ ਮੈਂਬਰ ਚੁਣਿਆ ਜਾਂਦਾ ਹੈ। 15 ਜੁਲਾਈ 2013 ਨੂੰ ਟਿਮ ਉੱਪਲ ਲੋਕਤੰਤਰੀ ਸੁਧਾਰ ਰਾਜ ਮੰਤਰੀ ਬਣੇ। ਫੈਡਰਲ ਚੋਣਾਂ ‘ਚ ਅਮਰਜੀਤ ਸਿੰਘ ਸੋਹੀ ਤੋਂ ਸੀਟ ਜਿੱਤ ਕੇ ਰਾਏਕੋਟ ਇਲਾਕੇ ਦੇ ਪਿੰਡ ਬੱਸੀਆਂ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੀ ਜਿੱਤ ‘ਤੇ ਜੱਦੀ ਪਿੰਡ ਬੱਸੀਆਂ ਵਿਖੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …