Breaking News
Home / ਪੰਜਾਬ / ਸਿੰਗਾਪੁਰ ਦੇ ਰਾਜਿੰਦਰ ਸਿੰਘ ਨੇ ਜਪੁਜੀ ਸਾਹਿਬ ਦਾ ਚੀਨੀ ਭਾਸ਼ਾ ‘ਚ ਕਰਵਾਇਆ ਅਨੁਵਾਦ

ਸਿੰਗਾਪੁਰ ਦੇ ਰਾਜਿੰਦਰ ਸਿੰਘ ਨੇ ਜਪੁਜੀ ਸਾਹਿਬ ਦਾ ਚੀਨੀ ਭਾਸ਼ਾ ‘ਚ ਕਰਵਾਇਆ ਅਨੁਵਾਦ

ਜਲੰਧਰ : ਸਿੰਗਾਪੁਰ ਰਹਿੰਦੇ ਰਾਜਿੰਦਰ ਸਿੰਘ ਨੇ ਜਪੁਜੀ ਸਾਹਿਬ ਦਾ ਚੀਨੀ ਭਾਸ਼ਾ ਵਿੱਚ ਅਨੁਵਾਦ ਕਰਾਇਆ ਹੈ। ਇਸ ਨੂੰ ਧਾਰਮਿਕ ਪੁਸਤਕ ਦਾ ਰੂਪ ਦਿੱਤਾ ਗਿਆ ਹੈ, ਜਿਸ ਵਿੱਚ ਚੀਨੀ ਭਾਸ਼ਾ ਦੇ ਨਾਲ-ਨਾਲ ਜਪੁਜੀ ਸਾਹਿਬ ਦਾ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਵੀ ਅਨੁਵਾਦ ਹੈ। ਸਿੰਗਾਪੁਰ ਵਿੱਚ ਛਪੀ ਇਸ ਕਿਤਾਬ ਬਾਰੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਜਪੁਜੀ ਸਾਹਿਬ ਦਾ ਚੀਨੀ ਵਿੱਚ ਅਨੁਵਾਦ ਕਰਵਾਉਣ ਲਈ ਇਕ ਦਹਾਕਾ ਪਹਿਲਾਂ ਉਨ੍ਹਾਂ ਸਿੰਗਾਪੁਰ ਦੇ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੇ ਪ੍ਰਧਾਨ ਕਿਰਪਾਲ ਸਿੰਘ ਮੇਹਲੀ ਨਾਲ ਸੰਪਰਕ ਕੀਤਾ।
ਉਨ੍ਹਾਂ ਸਲਾਹ ਦਿੱਤੀ ਕਿ ਕਿਸੇ ਅਜਿਹੇ ਚੀਨੀ ਵਿਦਵਾਨ ਦੀ ਭਾਲ ਕੀਤੀ ਜਾਵੇ, ਜਿਹੜਾ ਸਿੱਖ ਧਰਮ ਬਾਰੇ ਗਿਆਨ ਰੱਖਦਾ ਹੋਵੇ। ਪੰਜ ਸਾਲਾਂ ਬਾਅਦ ਉਨ੍ਹਾਂ ਦੀ ਮੁਲਾਕਾਤ ਚੀਨੀ ਔਰਤ ਵੈਨੇਸਾ ਚੋਈ ਨਾਲ ਹੋਈ ਪਰ ਉਹ ਸਿੱਖ ਧਰਮ ਬਾਰੇ ਬਹੁਤਾ ਨਹੀਂ ਜਾਣਦੀ ਸੀ। ਵੈਨੇਸਾ ਚੋਈ ਨੇ ਉਨ੍ਹਾਂ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਤੇ ਜਪੁਜੀ ਸਾਹਿਬ ਦਾ ਅਨੁਵਾਦ ਕਰਨ ਤੋਂ ਪਹਿਲਾਂ ਉਸ ਨੇ ਸਿੰਗਾਪੁਰ ਸਮੇਤ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਜਾ ਕੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ। ਵੈਨੇਸਾ ਚੋਈ ਨੇ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਸਮੇਤ ਪੰਜਾਬ ਦੇ ਹੋਰ ਗੁਰਧਾਮਾਂ ਦੇ ਵੀ ਦਰਸ਼ਨ ਕੀਤੇ।
ਇਸ ਮਗਰੋਂ 2010 ਵਿੱਚ ਉਸ ਨੇ ਜਪੁਜੀ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿੱਚ ਕਰ ਦਿੱਤਾ ਪਰ ਇਸ ਵਿੱਚ ਕੋਈ ਗ਼ਲਤੀ ਨਾ ਰਹਿ ਜਾਵੇ, ਇਸ ਲਈ ਅਨੁਵਾਦ ਨੂੰ ਮੁੜ ਅੰਗਰੇਜ਼ੀ ਵਿੱਚ ਕਰਵਾਇਆ ਗਿਆ ਤੇ ਫਿਰ ਇਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ। ਇਸ ਕੰਮ ਵਿੱਚ ਸਿੰਗਾਪੁਰ ਰਹਿੰਦੇ ਦਿਲਬਾਗ ਸਿੰਘ ਅਤੇ ਗੁਰਮੀਤ ਸਿੰਘ ਨੇ ਉਨ੍ਹਾਂ ਦੀ ਮਦਦ ਕੀਤੀ।
ਚੀਨੀ ਭਾਸ਼ਾ ਵਿੱਚ ਕੀਤੇ ਜਪੁਜੀ ਸਾਹਿਬ ਦੇ ਅਨੁਵਾਦ ਦੀ ਪ੍ਰਮਾਣਿਕਤਾ ਲਈ ਧਾਰਮਿਕ ਗੂ ਲੀ ਟੱਕ ਲੀਓਂਗ ਅਤੇ ਰਾਏ ਟਨ ਚੌਂਗਸਿੰਗ ਨੇ ਮਦਦ ਕੀਤੀ। ਇਸ ਧਾਰਮਿਕ ਪੁਸਤਕ ਦਾ ਸਰਵਰਕ ਪ੍ਰਸਿੱਧ ਚਿੱਤਰਕਾਰ ਅਰਪਨਾ ਕੌਰ ਨੇ ਬਣਾਇਆ ਹੈ।

Check Also

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਮੁੜ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ

ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਛੱਡ ‘ਆਪ’ ਵਿਚ ਹੋਏ ਸਨ ਸ਼ਾਮਲ ਖਰੜ/ਬਿਊਰੋ ਨਿਊਜ਼ …