Breaking News
Home / ਪੰਜਾਬ / ਫੇਸਬੁੱਕ ਬਣਿਆ ‘ਗੈਂਗਸਟਰਾਂ’ ਦੇ ਧਮਕੀਆਂ ਦੇਣ ਦਾ ਮੰਚ

ਫੇਸਬੁੱਕ ਬਣਿਆ ‘ਗੈਂਗਸਟਰਾਂ’ ਦੇ ਧਮਕੀਆਂ ਦੇਣ ਦਾ ਮੰਚ

logo-2-1-300x105-3-300x105ਲੁਧਿਆਣਾ : ਪੰਜਾਬ ਪੁਲਿਸ ਲਈ ਮੋਸਟ ਵਾਂਟੇਡ ‘ਗੈਂਗਸਟਰਾਂ’ ਲਈ ਸੋਸ਼ਲ ਮੀਡੀਆ ਹੁਣ ਧਮਕੀਆਂ ਦੇਣ ਦਾ ਮੰਚ ਬਣ ਚੁੱਕਿਆ ਹੈ। ‘ਫੇਸਬੁੱਕ’ ਉਤੇ ਇਹ ਗੈਂਗਸਟਰ ਇੱਕ-ਦੂਜੇ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਤੇ ਨਾਲ ਹੀ ਅਜਿਹੀਆਂ ਵਾਰਦਾਤ ਕਰਕੇ ਇਸ ਦੀ ਜ਼ਿੰਮੇਵਾਰੀ ਵੀ ਲੈ ਰਹੇ ਹਨ। ਇਨ੍ਹਾਂ ਵਿੱਚ ਅਜਿਹੇ ਗੈਂਗਸਟਰ ਵੀ ਸ਼ਾਮਲ ਹਨ, ਜੋ ਜੇਲ੍ਹਾਂ ਵਿੱਚ ਬੰਦ ਹੋ ਕੇ ਵੀ ਆਪਣੇ ਫੇਸਬੁੱਕ ਪੇਜ ਅੱਪਡੇਟ ਕਰ ਰਹੇ ਹਨ। ਹਾਲਾਤ ਇਹ ਹਨ ਕਿ ਸੂਬੇ ਦੇ ਕਈ ਗੈਂਗਸਟਰ ਪੰਜਾਬ ਪੁਲਿਸ ਲਈ ਤਾਂ ਮੋਸਟ ਵਾਂਟੇਡ ਹਨ, ਪਰ ਉਹ ਫੇਸਬੁੱਕ ‘ਤੇ ਹਰ ਕਿਸੇ ਨੂੰ ‘ਆਨਲਾਈਨ’ ਮਿਲ ਜਾਂਦੇ ਹਨ। ਇਹ ਗੈਂਗਸਟਰ ਫੇਸਬੁੱਕ ‘ਤੇ ਹੀ ਜੇਲ੍ਹ ਵਿਚੋਂ ਬਾਹਰ ਕਰਨ ਵਾਲੀਆਂ ਵਾਰਦਾਤਾਂ ਦੀ ਯੋਜਨਾ ਬਣਾਉਂਦੇ ਹਨ।
ਨਾਭਾ ਜੇਲ੍ਹ ਵਿੱਚੋਂ ਭੱਜੇ ਗੈਂਗਸਟਰ ਵਿੱਕੀ ਗੌਂਡਰ ਨੇ ਫੇਸਬੁੱਕ ਪੇਜ ‘ਤੇ ਹੀ ਕਪੂਰਥੱਲਾ ਰੋਡ ‘ਤੇ ਪੁਲਿਸ ਸੁਰੱਖਿਆ ਵਿੱਚ ਗੈਂਗਸਟਰ ਸੁੱਖਾ ਕਾਹਲਵਾਂ ਦਾ ਕਤਲ ਕਰਕੇ ਜ਼ਿੰਮੇਵਾਰੀ ਲਈ ਸੀ। ਫੇਸਬੁੱਕ ਰਾਹੀਂ ਹੀ ਉਸ ਨੇ ਲੋਕਾਂ ਨੂੰ ਦੱਸਿਆ ਕਿ ਉਸ ਨੇ ਪੁਲਿਸ ਦੀ ਭਾਰੀ ਸੁਰੱਖਿਆ ਦੇ ਬਾਵਜੂਦ ਇਹ ਕਤਲ ਕਿਵੇਂ ਕੀਤਾ ਅਤੇ ਫਿਰ ਉਥੇ ਭੰਗੜੇ ਪਏ। ਉਸ ਤੋਂ ਇਲਾਵਾ ਬਠਿੰਡਾ ਵਿੱਚ ਗੈਂਗਸਟਰ ਤੋਂ ਨੇਤਾ ਬਣੇ ਰੌਕੀ ਦਾ ਪਰਵਾਣੂ ਵਿੱਚ ਕਤਲ ਕਰਨ ਤੋਂ ਬਾਅਦ ਵਿੱਕੀ ਨੇ ਫੇਸਬੁੱਕ ‘ਤੇ ਹੀ ਇਸ ਦੀ ਜ਼ਿੰਮੇਵਾਰੀ ਲਈ ਸੀ। ਲੁਧਿਆਣਾ ਦੇ ਗੈਂਗਸਟਰ ਰਵੀ ਖੁਵਾਜਕੇ ਨੂੰ ਮਾਰਨ ਦੀ ਜ਼ਿੰਮੇਵਾਰੀ ਵੀ ਗੈਂਗਸਟਰ ਦਵਿੰਦਰ ਬੰਬੀਹਾ ਨੇ ਫੇਸਬੁੱਕ ‘ਤੇ ਲਈ ਸੀ ਤੇ ਨਾਲ ਹੀ ਬਾਕੀ ਲੋਕਾਂ ਨੂੰ ਵੀ ਇੱਥੇ ਹੀ ਧਮਕੀਆਂ ਦਿੱਤੀਆਂ ਸਨ। ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਮੋਸਟ ਵਾਂਟੇਡ ਗੈਂਗਸਟਰ ਵੀ ਫੇਸਬੁੱਕ ‘ਤੇ ਹਮੇਸ਼ਾ ਹੀ ਆਨਲਾਈਨ ਰਹਿੰਦੇ ਹਨ। ਗੈਂਗਸਟਰ ਜੇਲ੍ਹ ਵਿੱਚੋਂ ਬੈਠ ਕੇ ਕਿਵੇਂ ਫੇਸਬੁੱਕ ਚਲਾ ਰਹੇ ਹਨ ਤੇ ਕਿਵੇਂ ਜੇਲ੍ਹ ਅੰਦਰੋਂ ਫੋਟੋਆਂ ਖਿੱਚ ਕੇ ਫੇਸਬੁੱਕ ‘ਤੇ ਅਪਡੇਟ ਕਰ ਰਹੇ ਹਨ, ਬਾਰੇ ਪਤਾ ਕਰਨ ਵਿੱਚ ਪੁਲਿਸ ਤੰਤਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ।
ਸ਼ੇਰਾ ਘੁਬਾਣ ਗਰੁੱਪ ਵੱਲੋਂ ਵਿੱਕੀ ਗੌਂਡਰ ਦੇ ਭੱਜਣ ‘ਤੇ ਉਸ ਦਾ ਐਨਕਾਊਂਟਰ ਕਰਨ ਦੀਆਂ ਚਰਚਾਵਾਂ ਤੋਂ ਬਾਅਦ ਗਰੁੱਪ ਦੇ ਮੈਂਬਰਾਂ ਨੇ ਫੇਸਬੁੱਕ ਰਾਹੀਂ ਹੀ ਬਾਦਲ ਸਰਕਾਰ ਤੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …