-11.3 C
Toronto
Wednesday, January 21, 2026
spot_img
Homeਪੰਜਾਬਭਾਈ ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ 'ਚ ਪ੍ਰਸਾਦ ਤੇ ਲੰਗਰ ਨਿਰੰਤਰ...

ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ‘ਚ ਪ੍ਰਸਾਦ ਤੇ ਲੰਗਰ ਨਿਰੰਤਰ ਜਾਰੀ ਰਹੇਗਾ

ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸਾਲਾਨਾ ਇਜਲਾਸ ਨਹੀਂ ਹੋ ਪਾਇਆ ਸੀ ਇਸ ਲਈ 3 ਮਹੀਨਿਆਂ ਦੇ ਖਰਚੇ ਦੇ ਲਈ ਫ਼ੰਡ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਆ ਰਿਹਾ ਹੈ ਜੋ ਕਿ 15 ਨਵੰਬਰ 2020 ਨੂੰ ਮਨਾਇਆ ਜਾਵੇਗਾ। ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਮੰਜੀ ਸਾਹਿਬ ਦੀਵਾਨ ਵਿਖੇ ਮੁੱਖ ਸਮਾਗਮ ਹੋਣਗੇ। ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਸਪਸ਼ਟ ਕਰ ਦਿੱਤਾ ਕਿ ਗੁਰਦੁਆਰਾ ਸਾਹਿਬਾਨ ‘ਚ ਪ੍ਰਸਾਦ ਅਤੇ ਲੰਗਰ ਨਿਰੰਤਰ ਜਾਰੀ ਰਹੇਗਾ। ਲੌਂਗੋਵਾਲ ਨੇ ਕਿਹਾ ਲੰਗਰ ਤੇ ਪੰਗਤ ਗੁਰੂਘਰ ਦੀ ਮਰਯਾਦਾ ਹੈ ਅਤੇ ਇਸ ਉਤੇ ਕਾਇਮ ਰਿਹਾ ਜਾਵੇਗਾ। ਉਨ੍ਹਾਂ ਇਸ ਸਬੰਧੀ ਸਰਕਾਰ ਨੂੰ ਚਿੱਠੀ ਵੀ ਲਿਖ ਦਿੱਤੀ ਹੈ। ਦਰਅਸਲ ਕੇਂਦਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਧਾਰਮਿਕ ਅਸਥਾਨਾਂ ‘ਚ ਸਮਾਗਮ ਕਰਨ ‘ਤੇ, ਲੰਗਰ ਅਤੇ ਪ੍ਰਸਾਦਿ ਵਰਤਾਉਣ ‘ਤੇ ਰੋਕ ਲਗਾਈ ਹੋਈ ਹੈ।

RELATED ARTICLES
POPULAR POSTS