ਜਲੰਧਰ/ਬਿਊਰੋ ਨਿਊਜ਼ : ਕਿਸਾਨਾਂ ਨੇ ਭਾਜਪਾ ਆਗੂ ਹਰਿੰਦਰ ਕਾਹਲੋਂ ਦੇ ਘਰ ਅੱਗੇ ਧਰਨਾ ਲਾਇਆ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਉਸ ਦਾ ਪੁਤਲਾ ਵੀ ਫੂਕਿਆ। ਕਿਸਾਨਾਂ ਨੂੰ ਡਾਂਗਾਂ ਮਾਰ ਕੇ ਅੰਦੋਲਨ ਵਾਲੀ ਥਾਂ ਤੋਂ ਉਠਾਉਣ ਵਾਲਾ ਵਿਵਾਦਤ ਬਿਆਨ ਦੇਣ ਵਾਲੇ ਭਾਜਪਾ ਦੇ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕਾਹਲੋਂ ਦੇ ਘਰ ਅੱਗੇ ਕਿਸਾਨਾਂ ਨੇ ਗੋਹਾ ਵੀ ਸੁੱਟਿਆ। ਭਾਜਪਾ ਦੇ ਬੁਲਾਰੇ ਕਾਹਲੋਂ ਨੇ ਕਿਸਾਨਾਂ ਨੂੰ ਇਹ ਚੁਣੌਤੀ ਦਿੱਤੀ ਸੀ ਕਿ ਜਿਹੜਾ ਉਸ ਦੇ ਘਰ ਗੋਹੇ ਦੀ ਟਰਾਲੀ ਸੁੱਟਣ ਆਏਗਾ, ਉਹ ਨਾਲ ਮੰਜਾ ਤੇ ਚਿੱਟੀ ਚਾਦਰ ਵੀ ਲੈ ਕੇ ਆਵੇ ਕਿਉਂਕਿ ਉਹ ਜਿਊਂਦਾ ਵਾਪਸ ਨਹੀਂ ਜਾਵੇਗਾ।
ਹਰਿੰਦਰ ਕਾਹਲੋਂ ਦੇ ਘਰ ਅੱਗੇ ਕਿਸਾਨਾਂ ਨੇ ਸੁੱਟਿਆ ਗੋਹਾ
ਜਲੰਧਰ : ਕਿਸਾਨਾਂ ਨੂੰ ਡਾਂਗਾਂ ਮਾਰ ਕੇ ਅੰਦੋਲਨ ਵਾਲੀ ਥਾਂ ਤੋਂ ਭਜਾਉਣ ਵਾਲਾ ਵਿਵਾਦਤ ਬਿਆਨ ਦੇਣ ਵਾਲੇ ਭਾਜਪਾ ਦੇ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਨੂੰ ਹੁਣ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੇ ਭਾਜਪਾ ਆਗੂ ਹਰਿੰਦਰ ਕਾਹਲੋਂ ਦੇ ਘਰ ਅੱਗੇ ਧਰਨਾ ਲਾਇਆ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਉਸ ਦਾ ਪੁਤਲਾ ਵੀ ਫੂਕਿਆ। ਕਾਹਲੋਂ ਦੇ ਘਰ ਅੱਗੇ ਕਿਸਾਨਾਂ ਨੇ ਗੋਹਾ ਵੀ ਸੁੱਟਿਆ। ਭਾਜਪਾ ਦੇ ਬੁਲਾਰੇ ਕਾਹਲੋਂ ਨੇ ਕਿਸਾਨਾਂ ਨੂੰ ਇਹ ਚੁਣੌਤੀ ਦਿੱਤੀ ਸੀ ਕਿ ਜਿਹੜਾ ਉਸ ਦੇ ਘਰ ਗੋਹੇ ਦੀ ਟਰਾਲੀ ਸੁੱਟਣ ਆਏਗਾ, ਉਹ ਨਾਲ ਮੰਜਾ ਤੇ ਚਿੱਟੀ ਚਾਦਰ ਵੀ ਲੈ ਕੇ ਆਵੇ ਕਿਉਂਕਿ ਉਹ ਜਿਊਂਦਾ ਵਾਪਸ ਨਹੀਂ ਜਾਵੇਗਾ। ਕਾਹਲੋਂ ਦੀ ਇਸ ਚੁਣੌਤੀ ਨੂੰ ਕਿਸਾਨ ਆਗੂਆਂ ਨੇ ਸਵੀਕਾਰ ਕਰਦਿਆਂ ਉਸ ਦੀ ਰਿਹਾਇਸ਼ ਅੱਗੇ ਧਰਨਾ ਲਾਇਆ, ਜਿਹੜਾ ਰਾਤ ਦੇ ਨੌ ਵਜੇ ਤੱਕ ਜਾਰੀ ਰਿਹਾ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਪੁਲੀਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪ੍ਰੰਤੂ ਕਿਸਾਨ ਭਾਜਪਾ ਆਗੂ ਦੇ ਘਰ ਤੱਕ ਪਹੁੰਚ ਗਏ ਤੇ ਗੇਟ ਅੱਗੇ ਕਾਹਲੋਂ ਦਾ ਪੁਤਲਾ ਟੰਗ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਲਾਏ ਧਰਨੇ ਕਾਰਨ ਹਰਿੰਦਰ ਸਿੰਘ ਕਾਹਲੋਂ ਨੂੰ ਘਰ ਵਿੱਚ ਹੀ ਰਹਿਣ ਲਈ ਮਜਬੂਰ ਹੋਣਾ ਪਿਆ।